(੮੪)
ਬੇਬੇ ਜੀ ਮੈਂ ਕੀਹ ਗੁਨ ਤੁਹਾਡੇ ਵਰਨਨ ਕਰਾਂ। ਤੇ ਕਿੱਥੋਂ ਐਸਾ ਮੁੰਹ ਲਿਆਵਾਂ। ਮੇਰੇ ਰੋਮ ਰੋਮ ਨੂੰ ਪੁਛ ਕੇ ਦੇਖੋ ਕੀਹ ਕੈਹਿੰਦੇ ਨੇ। ਬੇਬੇ ਜੀ ਮੈਂ ਜਿਨਾਂ ਆਖਾਂ ਥੋੜਾ ਹੈ,ਜੋ ਜੋ ਧਰਮ ਤੁਸੀਂ ਮੇਰੇ ਨਾਲ ਕਰਦੇ ਹੋ ਉਸਦਾ ਬਦਲਾ ਸਿਵਾਏ ਪਰਮਤਮਾ ਸਰਬ ਵਿਆਪੀਦੇ ਕੌਨ ਦੇ ਸਕਦਾ ਹੈ। ਮੈਂ ਤਾਂ ਮਾਈ ਜੀ ਨੂੰ ਮੇਰੇ ਵਰ ਦੀ ਗਲ ਕਰ ਦਿਆਂ ਸੁਨਕੇ ਅੰਦਰ ਟੁਰ ਗਈ ਸਾਂ। ਗਲ ਤੋਂ ਡਰਦੀ ਕੇ ਮੈਂਨੂੰ ਤੁਸਾਂ ਯਾ ਓਹਨਾਂ ਕੁਛ ਪੁਛਿਆ ਤਾਂ ਭਾਵੇਂ ਕਿਹਾ ਜੁਆਬ ਦੇਨਾਂ ਪਇਆ ਸ਼ਰਮ ਕਰਨੀ ਪਵੇਗੀ ਤੇ ਜਦ ਮੈਂ ਏਹ ਜਾਂਨ ਚੁੱਕੀ ਹਾਂ ਕੇ ਤੁਸੀਂ ਤੇ ਸੇਠ ਹੋਰੀ ਮੇਰੇ ਮਾਪਿਆਂ ਨਾਲੋਂ ਭੀ ਮੇਰੇ ਭਲੇ ਦੀ ਸੋਚ ਕੇ ਕਰਦੇ ਹੋ ਤਾਂ ਮੈਂ ਫੇਰ ਬੇਸ਼ਰਮ ਬਨ ਕੇ ਕੀਹ ਲੈਨਾ ਹੈ॥
(ਸੇਠਨੀ) ਰੁਕੋ ਤੂੰ ਅੰਦਰ ਜਾਕੇ ਕੁਛ ਵਿਚਾਰ ਕਰਨ ਲੱਗ ਪਈ ਹੋਵੇਂਗੀ। ਤੈਨੂੰ ਜੁਆਬ ਤਾਂ ਬਾਬੂ ਹੋਰੀ ਪੂਰੇ ਪੂਰੇ ਸਮਝੋਤੀਆਂ ਨਾਲ ਹੋ ਗਏ ਨੇ।ਰੁਕੋ ਬਗੈਰ ਹੱਥਾਂ ਹਲਾਇਆਂ ਤੇ ਯਤਨ ਅਥਵਾ ਉਪਾਉ ਕੀਤੀਆਂ ਦੇ ਕੋਈ ਚੀਜ਼ ਨਹੀਂ ਬਨ ਸਕਦੀ। ਕਿਉਂ ਜੋ ਹੱਥ ਪੈਰ ਕੰਨ ਨਕ ਅੱਖੀਆਂ ਦੌਲਤ ਤੇ ਔਸ਼ਦੀਆਂ ਇਸੇ ਸੁਖ ਵਾਸਤੇ ਬਨੀਆਂ ਨੇ। ਸੋ ਆਦਮੀ ਉਸ ਸੁਖ ਨੂੰ ਇਨਾ ਨਾਲ ਪਰਾਪਤ ਕਰੇ ਜੋ ਪਾਪ ਤੇ ਚਿੰਤਾ ਤੋਂ ਰਹਿਤ ਹੋਵੇ। ਜਦ ਆਦਮੀ ਦੁਖੀ ਹੋਵੇ ਤਾਂ ਸੁਖ ਦੇਨੇ ਵਾਲੀ ਔਸ਼ਦੀ ਨੂੰ ਢੂੰਡ੍ਹੇ ਤੇ ਯਤਨ ਕਰਕੇ ਸੁਖ ਪਾਵੈ॥