ਪੰਨਾ:ਇਸਤਰੀ ਸੁਧਾਰ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( · ੮੯) (ਸੇਠ ਜੇਕਰ ਬਾਬੂ ਸਾਹਿਬ ਆਪ ਰਾਜੀ ਹੋਤਾਂ ਫੇਰ ਰੁਕੋ ਨੂੰ ਹੋਰ ਕੀਹ ਚਾਹੀਦਾ ਹੈ ॥ (ਬਾਬੂ ਜੀ ਮੈਂ ਤਾਂ ਰਾਜੀ ਹਾਂ ਪਰ ਜੇ ਰੁਕੋ ਰਾਜੀਹੋਵੇ ਤਾਂ ਠੀਕ ਹੈ, ਤੁਸੀ ਅਪਨੀ ਮਰਜੀ ਤਾਂ ਪਿਛੋਂ ਵਰਤਨੀ ਪੈਹਲਾਂ ਇਸ ਗਲ ਦਾ ਭੇਦ ਸਚਾ ਸਚਾ ਲੈਕੇ ਤਾਂ ਮੈਨੂੰ ਦਸਨਾ ਕੇ ਕੋ ਦੀ ਅਸਲੀ ਮਰਜੀ ਕੀਹ ਹੈ, ਜੇਕਰ ਉਸ ਦੇ ਦਿਲ ਵਿਚ ਭੀ ਮੇਰੇ ਨਾਲ ਸੰਜੋਗ ਦੀ ਖਾਹਸ਼ ਹੋਵੇ ਤਾਂ ਸੇਠ ਜੀ ਫੇਰ ਮੈਂ ਹੋਰ ਕਿਦਰੇ ਨਹੀਂ ਦੇਖਾਂਗਾਂ । ਮੈਨੂੰ ਰੁਕੋ ਪਸੰਦ ਹੈ । (ਸੋ) ਬਾਬੂ ਸਾਹਿਬ ਕਲਮ ਦਵਾਤ ਅੱਗੇ ਕਰਕੇ ਦੋ ਅੱਖਰ ਭਾਸ਼ਾ ਵਿਚ ਮੈਨੂੰ ਅਪਨੀ ਹਥੀਂ ਲਿਖ ਦਿਓ ਤਾਕੇ ਮੈਂ ਰੁਕੋ ਨੂੰ ਸਮਝਾ ਬੁਝਾਕੇ ਤੇ ਦਿਖਾ ਦੇਵਾਂਗਾ ਉਸਦੀ ਮਰਜੀ ਹੋਵੇਗੀ ਸੋ ਭੀ ਤੁਹਾਨੂੰ ਪਤਰ ਦੁਆਰਾ ਮਾਲੂਮ ਹੋ ਜਾਵੇਗੀ ॥ (ਬਾਬੁ ਹਛਾ ਸੇਠ ਜੀ ਬਹੁਤ ਹਛਾ ਕੈਹ ਕੇ ਤਾਂ ਇਸ ਤਰ੍ਹਾਂ ਲਿਖ ਦਿਤਾ: ਈਸ਼ਰ ਸਰਬ ਸ਼ਕਤੀਮਾਨ ਸਰਬ ਵਿਆਪੀ ਸਰਬਗੜ ਮੈਂ ਤੇਰੀ ਸਭ ਕਿਰਪਾਓ ਦਾ ਧਨਬਾਦ ਕਿਸ ਤਰਹਾਂ ਕਰੋ ਜਿਸ ਤਰਹਾਂ ਹੋਰ ਸਾਰੇ ਸੁਖ ਮੈਂਨੂੰ ਦਿਤੇ ਨੀ ਕਿਰਪਾ ਕਰਕੇ ਮੈਂਨੂੰ ਰੁਕੋ ( ਜਿਸਦੀ ਮੇਰੀ ਅੱਜ ਸੇਠ ਨਰਸਿੰਘ ਦਾਸ ਦੇ ਘਰ ਬਾਤ ਚੀਤ ਅਥਵਾ ਗਲ ਬਾਤ ਹੋਈ ਹੋ) ਭੀ ਗਰਹਿਸਤ ਆਸ਼ਮ ਦੇ ਨਿਰਬਾਹ ਵਾਸਤੇ ਦਾਨ ਦੇ ॥ ਹਸਤ ਅੱਖਰ-ਮਦਨ ਗੋਪਾਲ ਖਤਰੀ, ਫਗਨੋਂ 22 ਸੰਮਤ ੧੯੧੬॥