ਪੰਨਾ:ਇਸਤਰੀ ਸੁਧਾਰ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੯੪ } ਗੋਪਾਲ ਨਾਲ ਵਿਵਾਹੀ ਜਾਨ ਜੋਗਯ ਹੈਂ ਭੀ, ਪਹਿਲਾਂ ਅਪਨਾ ਆਪ ਦੇਖੀਏ ਫੇਰ ਕੋਈ ਖਿਆਲ ਕਰੀਏ ਕਦੀ ਨੈਹਰ ਤੇ ਦਰਯਾ ਵੀ ਇਕੋ ਜੇਹੇ ਹੋਏ ਨੇ । ਸੋ ਤੂੰ ਜਦ ਏਹ ਜਾਂਦੀ ਹੈਂ ਕੇ ਮਦਨਪਾਲ ਨੂੰ ਕਿੰਨੀਆਂ ਹੀ ਕੁੜਮਾਈਆਂ ਆ ਚੁਕੀਆਂ ਨੇ ਤਾਂ ਫੇਰ ਓਹ ਕਿਸੇ ਦੀ ਕੀਤੀ ਮੰਨੇਗਾ ! ਬੀਬੀ ਤੂੰ ਹੋਸ਼ ਕਰ ਤੇ ਅਜੇਆਂ ਖਿਆਲਾਂ ਨੂੰ ਬੰਦ ਕਰ । ਤੈਨੂੰ ਜੋ ਮੈਂ ਆਖਿਆ ਸੀ ਕੇ ਕਿਧਰੇ ਜਾਹਰ ਨਾ ਨ ਦੇਈਂ, ਤੂੰ ਹੱਛੀ ਕੀਤੀ ਹੈ। ਜੇ ਹੁਨ ਤੇਰੀ ਮਾਂ ਏਹ ਸੁਨਦੀ ਹੁੰਦੀ ਤੇ ਕੀਹ ਆਖਦੀ, ਝੱਟ ਕੁਛ ਖਾ ਕੇ ਮਰਜਾਂਦੀ । ਅਜੇ ਰੁਕੋ ਓਹਵੇਲਾਨੇਆਇਆ ਕੇ ਇਸ ਗਲਨੂੰ ਜਹਾਂਨ ਚੰਗਾ ਆਖੇ ਜਦ ਵਿਦਿਆ ਅਪਣਾ ਚਾਨਣ ਸਭਨਾਂ ਨੂੰ ਦਿਖਾਵੇਗੀ ਤਦ ਫੇਰ ਏਹ ਗਲਾਂ ਬੁਰੀਆਂ ਨਾ ਸਮਝੀਆਂ ਜਾਵਣ ਗੀਆਂ ਬੀਬੀ ਅਜੇ ਤਾਂ ਜਿਸ ਧੀ ਦੇ ਮਾਪੇ ਏਹ ਸੁਣ ਲੈਂਣ ਕੇ ਧੀ ਹੁਣ ਤੋਂ ਵਰ ਮੰਗਦੀਏ ਓਹ ਤਾਂ ਫੇਰ ਖੱਜਲ ਖੁਆਰ ਹੋਵਣ ਤੋਂ ਮਰਜਾਣਾਂ ਚੰਗਾ ਜਾਨਦੇ ਨੇ। ਤੇ ਮੈਂ ਅਪਣੀ ਕੰਨੀ ਦੋ ਤਿੰਨ ਖੁਨ ਇਸੇ ਗੱਲ ਤੋਂ ਹੋਏ ਹੋਏ ਸੁਣ ਚੁੱਕੀ ਹਾਂ ਬੀਬੀ ਤੂੰ ਇਸ ਗਲ ਨੂੰ ਹੁਣੇ ਦਿਲ ਦੇ ਸੰਦੁਕ ਵਿਚ ਪਾਕੇ ਤੇ ਸ਼ਾਂਤਿ ਦਾ ਜੰਦਰਾ ਲਾਕੇ ਰੱਖ ਛੱਡ । ਤੇ ਇਸਦੀ ਕੁੰਜੀ ਮੈਨੂੰ ਦੇ ਛੱਡ ਫੇਰ ਜਦ ਵੇਲਾ ਆਵੇਗਾ ਮੈਂ ਤੈਂਨੂੰ ਆਪ ਖੋਲ ਦਿਆਂਗੀ ॥ (ਕ) ਹੱਥ ਜੋੜ ਕੇ ਤੇ ਅਖੀਆਂ ਵਿਚ ਬੇਵੱਸੀ ਦੀਆਂ