ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਨਬੀਆਂ ਵਾਲੀਆਂ ਸਿਫ਼ਤਾਂ ਵੇਖਦੇ ਹੀ ਪਛਾਣ ਲਿਆ ਅਤੇ ਆਪਣੀ ਕੌਮ ਨੂੰ ਬੁਲਾਇਆ, ਆਪ ਨੂੰ ਨਬੀ ਬਣਨ ਦੀ ਖ਼ੁਸ਼ਖ਼ਬਰੀ ਦਿੱਤੀ। ਦੋ ਬਾਰੀ ਹਜ਼ਰਤ ਖ਼ਦੀਜਾ ਦਾ ਸਮਾਨ ਇਹਨਾਂ ਦੇ ਸੇਵਕ ਮੈਸਰਾ ਦੇ ਨਾਲ ਸ਼ਾਮ ਵਿਖੇ ਵਪਾਰ ਸਬੰਧੀ ਗਏ। ਇਸ ਦੌਰਾਨ ਨਸਤੂਰਾ ਨਾਮੀਂ ਨਜੂਮੀ ਨੇ ਮੈਸਰਾਂ ਨੂੰ ਇਹਨਾਂ ਦੇ ਨਬੀ ਹੋਣ ਦੀ ਗੱਲ ਆਖੀ। ਸੇਵਕ ਨੇ ਵਾਪਸੀ ਸਮੇਂ ਨਜੂਮੀ ਦੀ ਗੱਲ ਹਜ਼ਰਤ ਖ਼ਦੀਜਾ ਨੂੰ ਦੱਸੀ। ਹਜ਼ਰਤ ਖ਼ਦੀਜਾ ਨੇ ਆਪ ਨਾਲ ਨਿਕਾਹ ਦਾ ਪੈਗਾਮ ਭੇਜਿਆ ਤਾਂ ਹਜ਼ਰਤ ਅਬੂ ਤਾਲਿਬ ਨੇ ਆਪ ਦਾ ਨਿਕਾਹ ਹਜ਼ਰਤ ਖ਼ਦੀਜਾ ਨਾਲ ਕਰਵਾ ਦਿੱਤਾ। ਉਸ ਵੇਲੇ ਆਪ ਦੀ ਉਮਰ ਪੱਚੀ ਸਾਲ ਅਤੇ ਹਜ਼ਰਤ ਖ਼ਦੀਜਾ ਦੀ ਉਮਰ ਚਾਲੀ ਸਾਲ ਸੀ। ਜਦੋਂ ਆਪ ਦੀ ਉਮਰ ਪੈਂਤੀ ਸਾਲ ਦੀ ਹੋਈ ਤਾਂ ਕੁਰੈਸ਼ ਵਾਲਿਆਂ ਨੇ ਕਾਅਬਾ ਨੂੰ ਦੁਬਾਰਾ ਬਣਾਉਣ ਦਾ ਇਰਾਦਾ ਕੀਤਾ। ਜਦੋਂ ਹਜਰ-ਏ-ਅਸਵਦ (ਕਾਲੇ ਪੱਥਰ) ਦੇ ਰੱਖਣ ਦੀ ਨੌਬਤ ਆਈ ਤਾਂ ਆਪਸ ਵਿੱਚ ਲੜਾਈ ਝਗੜਾ ਹੋਣ ਲੱਗਾ। ਹਰੇਕ ਆਦਮੀ ਇਹ ਚਾਹੁੰਦਾ ਸੀ ਕਿ ਇਸ ਪੱਥਰ ਨੂੰ ਮੈਂ ਰੱਖਾਂ। ਬਨੂ ਉਮੱਯਾ ਨੇ ਮਸ਼ਵਰੇ ਨਾਲ ਫ਼ੈਸਲਾ ਸੁਣਾਇਆ ਕਿ ਕੱਲ ਜਿਹੜਾ ਆਦਮੀ ਕਾਅਬੇ ਅੰਦਰ ਪਹਿਲਾਂ ਦਾਖ਼ਲ ਹੋਵੇਗਾ ਉਹੀ ਪੱਥਰ ਰੱਖੇਗਾ। ਅਗਲੀ ਸਵੇਰ ਹਜ਼ੂਰ (ਸ.) ਸਭ ਤੋਂ ਪਹਿਲਾਂ ਤਸ਼ਰੀਫ਼ ਲਿਆਏ। ਸਾਰੇ ਲੋਕਾਂ ਨੇ ਕਿਹਾ ਕਿ ਇਹ ਅਮਾਨਤ ਦਾਰ ਹਨ ਇਹੋ ਫ਼ੈਸਲਾ ਕਰਨਗੇ। ਆਪ ਨੇ ਇੱਕ ਕਪੜਾ ਵਿਛਾਇਆ ਅਤੇ ਹਜਰ-ਏ-ਅਸਵਦ ਨੂੰ ਉਸ ਵਿੱਚ ਰੱਖਿਆ ਅਤੇ ਚਾਰੋ ਖਾਨਦਾਨਾਂ ਦੇ ਸਰਦਾਰਾਂ ਨੂੰ ਬੁਲਾ ਕੇ ਕੱਪੜੇ ਦੇ ਚਾਰੋ ਕੋਨੇ ਫੜਾ ਦਿੱਤੇ ਅਤੇ ਇਸ ਨੂੰ ਉੱਚਾ ਚੁੱਕਣ ਲਈ ਕਿਹਾ, ਜਦੋਂ ਪੱਥਰ ਆਪਣੇ ਸਥਾਨ 'ਤੇ ਪਹੁੰਚਿਆ ਤਾਂ ਆਪ ਨੇ ਆਪਣੇ ਹੱਥੀਂ ਉਸ ਨੂੰ ਰੱਖ ਦਿੱਤਾ। ਜਵਾਨੀ ਵੇਲੇ ਲੋਕ ਆਪ ਨੂੰ 'ਅਮੀਨ' ਕਹਿ ਕੇ ਸੱਦਦੇ ਸਨ।

ਨਬੀ ਬਣਨਾ

'ਵਹੀ' ਦੇ ਆਉਣ ਤੋਂ ਪਹਿਲਾਂ ਆਪ ਨੂੰ ਸੱਚੇ ਸੁਪਨੇ ਆਇਆ ਕਰਦੇ ਸਨ। ਧਾਰਮਿਕ ਗਿਆਨੀਆਂ ਅਤੇ ਨਜੂਮੀਆਂ ਵਿਚਕਾਰ ਇਸ ਗੱਲ ਦੀ ਆਮ ਚਰਚਾ ਹੋਣ ਲੱਗੀ। ਆਪ ਇਕਾਂਤ ਵਿੱਚ ਇਬਾਦਤ-ਬੰਦਗੀ ਕਰਨ ਨੂੰ ਪਸੰਦ ਕਰਦੇ ਅਤੇ 'ਹਿਰਾ' ਨਾਮੀ ਗੁਫਾ ਵਿੱਚ ਲਗਾਤਾਰ ਦੋ-ਦੋ ਚਾਰ ਚਾਰ ਰਾਤਾਂ ਗੁਜ਼ਾਰ ਦਿੰਦੇ। ਚਾਲੀ ਸਾਲ ਦੀ ਉਮਰ ਵਿੱਚ ਆਪ ਨੂੰ 'ਵਹੀ' ਆਉਣ ਲੱਗੀ ਭਾਵ ਫ਼ਰਿਸ਼ਤਾ ਆਦਮੀ ਦੀ ਸ਼ਕਲ ਵਿੱਚ ਆਉਂਦਾ ਅਤੇ ਆਪ ਨਾਲ ਗੱਲਬਾਤ ਕਰਦਾ। ਹਜ਼ਰਤ ਖ਼ਦੀਜਾ ਨੇ ਆਪ ਦੀਆਂ ਗੱਲਾਂ ਦੀ ਤਸਦੀਕ ਕੀਤੀ ਹੈ ਅਤੇ

11-ਇਸਲਾਮ ਵਿਚ ਔਰਤ ਦਾ ਸਥਾਨ