ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪ 'ਤੇ ਈਮਾਨ ਲੈ ਆਈ। ਇਸ ਪਿੱਛੋਂ ਨਮਾਜ਼ ਫ਼ਰਜ਼ ਹੋ ਗਈ, ਜਿਬਰਾਈਲ ਫ਼ਰਿਸ਼ਤਾ ਆਇਆ ਵੁਜ਼ੂ ਅਤੇ ਨਮਾਜ਼ ਪੜ੍ਹਨ ਦਾ ਸਾਰਾ ਤਰੀਕਾ ਦੱਸ ਗਿਆ।

ਕੁਰੈਸ਼ ਵਿੱਚ ਦੀਨ ਦੀ ਦਾਅਵਤ

ਆਪ ਨੇ ਸਭ ਤੋਂ ਪਹਿਲਾਂ ਆਪਣੇ ਚਾਚੇ ਅਬੂ ਤਾਲਿਬ ਨੂੰ ਦੀਨ ਵੱਲ ਪ੍ਰੇਰਿਆ ਪਰੰਤੁ ਅਬੂ ਤਾਲਿਬ ਨੇ ਆਪਣੇ ਪੁਰਖਿਆਂ ਦਾ ਦੀਨ ਛੱਡਣਾ ਸਵੀਕਾਰ ਨਹੀਂ ਕੀਤਾ। ਇਹ ਕਹਿ ਕੇ ਟਾਲ ਦਿੱਤਾ ਕਿ ਮੈਂ ਤੇਰੀ ਵਿਰੋਧਤਾ ਨਹੀਂ ਕਰਾਂਗਾ। ਸਭ ਤੋਂ ਪਹਿਲਾਂ ਖ਼ਦੀਜਾ (ਰ.), ਅਬੂ ਬਕਰ (ਰ.), ਅਲੀ (ਰ.), ਸ਼ੈਦ ਬਿਨ ਹਾਰਸਾ (ਰ.), ਬਿਲਾਲ (ਰ.), ਅਮਰੂ ਬਿਨ ਉਤਬਾ ਸਲਮਾ (ਰ.) ਅਤੇ ਖ਼ਾਲਿਦ ਬਿਨ ਸਈਦ (ਰ.) ਮੁਸਲਮਾਨ ਬਣ ਗਏ। ਇਹਨਾਂ ਤੋਂ ਬਾਅਦ ਕੁਰੈਸ਼ ਦੇ ਇੱਕ ਗਰੁੱਪ ਨੇ ਇਸਲਾਮ ਧਾਰਨ ਕੀਤਾ। ਇਹਨਾਂ ਪਿੱਛੋਂ ਉਸਮਾਨ ਬਿਨ ਅੱਫ਼ਾਨ (ਰ.), ਤਲਹਾ (ਰ.), ਸਅਦ ਬਿਨ ਵੱਕਾਸ ਅਬਦੁਰ ਰਹਿਮਾਨ ਬਿਨ ਔਫ਼ ਈਮਾਨ ਵਿੱਚ ਦਾਖ਼ਲ ਹੋਏ। ਇਹਨਾਂ ਤੋਂ ਬਾਅਦ ਅਬੂ ਉਬੈਦਾ, ਅਬੂ ਸਲਮਾ, ਸਈਦ ਦੀ ਪਤਨੀ ਫ਼ਾਤਿਮਾ, ਸਈਦ ਦੇ ਪਿਤਾ ਜੀ ਜ਼ੈਦ, ਉਮੈਰ, ਅਬਦੁੱਲਾਹ ਬਿਨ ਮਸਊਦ, ਅਫ਼ਰ ਬਿਨ ਅਬੀ ਤਾਲਿਬ ਇਹਨਾਂ ਦੀ ਪਤਨੀ ਸਾਇਬ ਅਤੇ ਯਾਸਿਰ ਆਦਿ ਮੁਸਲਮਾਨ ਬਣੇ।

ਇਹਨਾਂ ਦੇ ਈਮਾਨ ਲੈ ਆਉਣ ਤੋਂ ਬਾਅਦ ਜਿਸ ਵਿੱਚ ਬੱਚੇ ਬੁੱਢੇ ਜਵਾਨ ਅਤੇ ਜ਼ਨਾਨੀਆਂ ਵੀ ਸ਼ਾਮਲ ਸਨ ਇੱਕ ਛੋਟੀ ਜਿਹੀ ਜਮਾਤ ਬਣ ਗਈ ਸੀ। ਮੁਸ਼ਰਿਕਾਂ ਦੇ ਡਰੋਂ ਇਹ ਲੋਕ ਸਵੇਰੇ ਜੰਗਲ ਵੱਲ ਨਿੱਕਲ ਜਾਂਦੇ ਸਨ। ਕੁਰੈਸ਼ ਦੀ ਕੋਈ ਅਜਿਹੀ ਮਜਸਿਲ ਨਹੀਂ ਹੁੰਦੀ ਸੀ ਜਿਸ ਵਿੱਚ ਇਸਲਾਮ ਅਤੇ ਇਸਲਾਮ ਲੈ ਆਉਣ ਦਾ ਜ਼ਿਕਰ ਨਾ ਕਰਦੇ। 'ਵਹੀ' ਆਉਣ ਦੇ ਤੀਸਰੇ ਸਾਲ ਆਪ (ਸ.) ਨੇ ਇਸਲਾਮ ਦੇ ਪਰਚਾਰ ਅਤੇ ਪ੍ਰਸਾਰ ਕਰਨ ਲਈ ਹੁਕਮ ਜਾਰੀ ਕਰ ਦਿੱਤਾ।

ਹਬਸ਼ਾ ਵੱਲ ਹਿਜਰਤ

ਜਦ ਕੁਰੈਸ਼ ਨੇ ਵੇਖਿਆ ਕਿ ਹਜ਼ੂਰ ਇਸਲਾਮ ਦੇ ਪਰਚਾਰ ਕਰਨ ਤੋਂ ਨਹੀਂ ਰੁਕਦੇ ਅਤੇ ਦਿਨ-ਬ-ਦਿਨ ਮੁਸਲਮਾਨਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਤਾਂ ਬਨੀ ਹਾਸ਼ਿਮ ਅਤੇ ਬਨੀ ਮੁਤਲਿਬ ਨੇ ਇਹ ਠਾਨ ਲਈ ਕਿ ਮੁਸਲਮਾਨਾਂ ਨੂੰ ਆਏ ਦਿਨ ਪਰੇਸ਼ਾਨੀਆਂ ਨਾਲ ਘੇਰਿਆ ਜਾਵੇ, ਤਾਂ ਜੋ ਤੰਗ ਆ ਕੇ ਇਸਲਾਮ ਤੋਂ ਫਿਰ ਜਾਣ। ਜਦੋਂ ਤਕਲੀਫ਼ਾਂ ਹਦੋਂ ਵਧ ਗਈਆਂ ਤਾਂ ਆਪ ਨੇ ਮੁਸਲਮਾਨਾਂ ਨੂੰ ਹਬਸ਼ਾ

12-ਇਸਲਾਮ ਵਿਚ ਔਰਤ ਦਾ ਸਥਾਨ