ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਗਾ। ਭੈਣ ਦੇ ਸਰੀਰੋਂ ਖੂਨ ਵਹਿੰਦੇ ਵੇਖ ਕੇ ਦਿਲ ਪਸੀਜ਼ ਗਿਆ ਅਤੇ ਕਹਿਣ ਲੱਗੇ ਜੋ ਤੁਸੀਂ ਪੜ੍ਹਦੇ ਸੀ ਉਹ ਸੁਣਾਓ। ਖੱਬਾਬ ਬਿਨ ਅਲਅਰਤ ਨੇ ਸੂਰਤ 'ਤਾਹਾ' ਪੜ੍ਹ ਕੇ ਸੁਣਾਈ ਕਿ ਸੁਣਦੇ ਹੀ ਉਮਰ ਦੀ ਹਾਲਤ ਹੀ ਬਦਲ ਗਈ। ਕਿਹਾ ਕਿ ਜਦੋਂ ਤੁਸੀਂ ਮੁਸਲਮਾਨ ਬਣਦੇ ਹੋ ਤਾਂ ਕੀ ਕਰਦੇ ਹੋ? ਜ਼ਾਹਰੀ ਸਫ਼ਾਈ ਸੁਥਰਾਈ ਤੋਂ ਬਾਅਦ ਉਮਰ ਹਜ਼ੂਰ ਦੇ ਦਰਵਾਜ਼ੇ ਤੱਕ ਪਹੁੰਚ ਗਏ ਅਤੇ ਕਲਮਾ-ਏ-ਇਸਲਾਮ ਪੜਿਆ। ਇਹਨਾਂ ਦੇ ਇਸਲਾਮ ਲੈ ਆਉਣ ਨਾਲ ਇਸਲਾਮ ਦੇ ਮੰਨਣ ਵਾਲਿਆਂ ਨੂੰ ਬਹੁਤ ਹੌਸਲਾ ਮਿਲਿਆ।

ਕੁਰੈਸ਼ ਨਾਲ ਇਕਰਾਰ

ਮੁਸਲਮਾਨਾਂ ਨੂੰ ਹੋਰ ਤੰਗ ਕਰਨ ਦੇ ਬਹਾਨੇ ਉਹਨਾਂ ਨੇ ਆਪਸ ਵਿੱਚ ਇਕ ਇਕਰਾਰ ਕੀਤਾ ਕਿ ਮੁਸਲਮਾਨਾਂ ਨਾਲ ਬਾਈਕਾਟ ਕਰ ਦੇਵੋ, ਇੱਕ ਲਿਖਤ ਲਿਖ ਕੇ ਦਸਤਖ਼ਤ ਕਰਕੇ ਕਾਅਬੇ ਦੇ ਦਰਵਾਜ਼ੇ 'ਤੇ ਲਟਕਾ ਦੇਵੋ। ਮੁਸਲਮਾਨ ਬਹੁਤ ਪਰੇਸ਼ਾਨ ਹੋਏ, ਇਸੇ ਦੌਰਾਨ ਇਸ ਲਿਖਤ ਨੂੰ ਕੀੜਿਆਂ ਨੇ ਖਾ ਲਿਆ ਸੀ, ਇਸ ਨਾਲ ਵਿਰੋਧੀ ਲੋਕਾਂ ਦੇ ਹੌਸਲੇ ਹੋਰ ਪਸਤ ਹੋਣ ਲੱਗੇ।

ਹਜ਼ਰਤ ਖ਼ਦੀਜਾ ਅਤੇ ਅਬੂ ਤਾਲਿਬ ਦੀ ਵਫ਼ਾਤ

ਜਿਹੜੇ ਆਪ ਦੇ ਹਰ ਪਲ ਦੇ ਮਦਦਗਾਰ ਸਨ ਹਿਜਰਤ ਤੋਂ ਪਹਿਲਾਂ ਦੋਵਾਂ ਦਾ ਇੰਤਕਾਲ ਹੋ ਗਿਆ।

ਹੱਜ ਅਤੇ ਇਸਲਾਮ ਦਾ ਪਰਚਾਰ

ਜਦੋਂ ਹਜ਼ੂਰ ਮੱਕੇ ਵਾਲਿਆਂ ਦੇ ਇਸਲਾਮ ਲੈ ਆਉਣ ਤੋਂ ਨਾ-ਉਮੀਦ ਹੋ ਗਏ ਤਾਂ ਜਿਹੜੇ ਲੋਕ ਹੱਜ ਕਰਨ ਲਈ ਇਧਰੋਂ ਉਧਰੋਂ ਆਉਂਦੇ ਉਹਨਾਂ ਨੂੰ ਇਸਲਾਮ ਦਾ ਪੈਗਾਮ ਦਿੰਦੇ। ਕੁਰੈਸ਼ ਇਸ ਕੰਮ ਤੋਂ ਵੀ ਰੋਕਣ ਲੱਗੇ। ਅਬੂ ਲਹਬ ਨੂੰ ਆਪ ਦੇ ਇਸ ਹੱਕ ਸੱਚ ਦੇ ਕੰਮ ਨਾਲ ਦਿਲਚਸਪੀ ਸੀ ਕਿ ਸਾਰੇ ਕੰਮ ਧੰਦੇ ਛੱਡ ਕੇ ਆਪ ਦੀ ਵਿਰੋਧਤਾ ਕਰਦਾ। ਕਈ ਲੋਕ ਆਪਣੇ ਨਿੱਜੀ ਹਿੱਤਾਂ ਦੀ ਮੰਗ ਕਰਦੇ, ਕੋਈ ਕਹਿੰਦਾ ਕਿ ਸਾਨੂੰ ਦੌਲਤ ਅਤੇ ਹਕੂਮਤ ਚਾਹੀਦੀ ਹੈ। ਇਸ ਸੁਣ ਕੇ ਆਪ ਕਹਿੰਦੇ ਕਿ ਇਹ ਕੰਮ ਤਾਂ ਅੱਲਾਹ ਵੱਲੋਂ ਹੈ।

14-ਇਸਲਾਮ ਵਿਚ ਔਰਤ ਦਾ ਸਥਾਨ