ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਰੋਜ਼ਾ

ਇਸਲਾਮ ਦੀਆਂ ਬੁਨਿਆਦੀ ਸਿੱਖਿਆਵਾਂ ਜਿਵੇਂ ਈਮਾਨ ਅਤੇ ਨਮਾਜ਼ ਤੋਂ ਬਾਅਦ ਰੋਜ਼ੇ ਦਾ ਦਰਜਾ ਹੈ। ਪਹੁ ਫੁਟਾਲੇ ਤੋਂ ਲੈ ਕੇ ਸੂਰਜ ਛਿਪਣ ਤੱਕ ਕੁਝ ਵੀ ਨਾ ਖਾਣ ਪੀਣ ਅਤੇ ਅਸ਼ਲੀਲ ਹਰਕਤਾਂ ਤੋਂ ਬਚਣ ਦਾ ਨਾਂ ਰੋਜ਼ਾ ਹੈ। ਨਮਾਜ਼ ਵਾਂਗ ਰੋਜ਼ਾ ਵੀ ਹਰੇਕ ਬਾਲਿਗ਼ ਮੁਸਲਮਾਨ ਮਰਦ ਔਰਤ ਲਈ ਜ਼ਰੂਰੀ ਹੈ। ਜੇਕਰ ਕੋਈ ਬਿਮਾਰ ਜਾਂ ਸਫ਼ਰ ਵਿਚ ਹੋਵੇ ਤਾਂ ਉਹ ਰੋਜ਼ੇ ਨੂੰ ਬਾਅਦ ਵਿਚ ਰਖ ਸਕਦਾ ਹੈ। ਕੁਰਆਨ ਸ਼ਰੀਫ਼ ਵਿਚ ਫ਼ਰਮਾਇਆ ਗਿਆ ਹੈ:

'ਐ ਈਮਾਨ ਵਾਲਿਓ! ਤੁਹਾਡੇ ਤੇ ਰੋਜ਼ੇ ਫ਼ਰਜ਼ ਕੀਤੇ ਗਏ ਹਨ ਜਿਵੇਂ ਕਿ ਤੁਹਾਥੋਂ ਪਹਿਲੀਆਂ ਉੱਮਤਾਂ ਤੇ ਫ਼ਰਜ਼ ਕੀਤੇ ਗਏ ਸਨ। ਤਾਂ ਜੋ ਤੁਹਾਡੇ ਅੰਦਰ (ਰੱਬ ਦੇ) ਡਰ-ਭੈਅ ਦੀ ਸਿਫ਼ਤ ਪੈਦਾ ਹੋ ਜਾਵੇ।'

(ਸੂਰਤ ਅਲ-ਬਕਰਹੁ ਆਇਤ ਨੂੰ 182)

ਇਸਲਾਮ ਅਨੁਸਾਰ ਇਕ ਮਹੀਨੇ ਦੇ ਰੋਜ਼ੇ ਫ਼ਰਜ਼ ਕੀਤੇ ਗਏ ਹਨ ਜਿਹੜਾ ਬੰਦਾ ਬਗ਼ੈਰ ਕਿਸੇ ਉਜ਼ਰ ਅਤੇ ਮਜਬੂਰੀ ਦੇ ਇਕ ਰੋਜ਼ਾ ਵੀ ਛੱਡ ਦੇਵੇ ਇਸਲਾਮ ਅਨੁਸਾਰ ਪਾਪੀ ਹੈ।

ਰੋਜ਼ੇ ਰਾਹੀਂ ਇਨਸਾਨ ਨੂੰ ਖਾਣ-ਪੀਣ ਅਤੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਨ ਤੋਂ ਰੋਕਿਆ ਜਾਂਦਾ ਹੈ। ਰੱਬ ਦੇ ਲਈ ਆਪਣੀਆਂ ਖ਼ਾਹਿਸ਼ਾਂ ਅਤੇ ਲੱਜ਼ਤਾਂ ਨੂੰ ਕੁਰਬਾਨ ਕੀਤਾ ਜਾਂਦਾ ਹੈ। ਇਸ ਲਈ ਰੱਬ ਨੇ ਅਜਿਹੇ ਬੰਦਿਆਂ ਨੂੰ ਜਿਹੜੇ ਰੋਜ਼ੇ ਰਖਦੇ ਹਨ ਬਹੁਤ ਵੱਡੇ ਇਨਾਮ ਅਤੇ ਸਵਾਬ ਦਾ ਵਾਅਦਾ ਫ਼ਰਮਾਇਆ ਹੈ। ਇਸ ਸਬੰਧ 'ਚ ਆਪ (ਸ.) ਦਾ ਫ਼ਰਮਾਨ ਹੈ:

"ਜਿਹੜਾ ਬੰਦਾ ਪੂਰੇ ਯਕੀਨ ਦੇ ਨਾਲ ਰੱਬ ਦੀ ਰਜ਼ਾ ਅਤੇ ਉਸਦਾ ਸਵਾਬ ਪ੍ਰਾਪਤ ਕਰਨ ਦੇ ਲਈ ਰਮਜ਼ਾਨ ਦੇ ਰੋਜ਼ੇ ਰੱਖੇ ਤਾਂ ਉਸਦੇ ਪਿਛਲੇ ਸਾਰੇ ਗੁਨਾਹ ਮੁਆਫ਼ ਕਰ ਦਿੱਤੇ ਜਾਣਗੇ।" ਆਪ (ਸ.) ਦਾਫ਼ਰਮਾਨ ਹੈ:

"ਰੋਜ਼ਾ ਨਰਕ ਦੀ ਅੱਗ ਤੋਂ ਬਚਾਉਣ ਵਾਲੀ ਢਾਲ ਅਤੇ ਇਕ ਮਜ਼ਬੂਤ ਕਿਲ੍ਹਾ ਹੈ। (ਜਿਹੜਾ ਰੋਜ਼ਾ ਰੱਖਣ ਵਾਲੇ ਨੂੰ ਨਰਕ ਦੇ ਅਜ਼ਾਬ ਤੋਂ ਸੁਰੱਖਿਅਤ ਰੱਖੇਗਾ)।"

ਇਹਨਾਂ ਹਦੀਸਾਂ ਤੋਂ ਇਲਾਵਾ ਰੋਜ਼ਾ ਸਾਨੂੰ ਰੱਬ ਦੀ ਹੋਰ ਮਖ਼ਲੂਕ ਤੋਂ ਵਿਲੱਖਣਤਾ ਬਖ਼ਸ਼ਦਾ ਹੈ। ਜਾਨਵਰ ਜਦੋਂ ਅਤੇ ਜਿਵੇਂ ਚਾਹੁੰਦੇ ਹਨ ਖਾ ਪੀ ਲੈਂਦੇ ਹਨ ਅਤੇ ਆਪਣੀਆਂ ਮਨ ਦੀਆਂ ਇੱਛਾਵਾਂ ਪੂਰੀਆਂਕਰ ਲੈਂਦੇ ਹਨ ਪਰੰਤੂ ਮੁਸਲਮਾਨ ਨੇ ਰੱਬ ਦੇ ਗ਼ੁਲਾਮ ਹੋਣ ਦਾ ਵਾਅਦਾ ਕੀਤਾ ਹੈ। ਉਸ ਕੀਤੇ ਵਾਅਦੇ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਰੋਜ਼ਾ ਰੱਖਿਆ ਜਾਵੇ। ਆਪਣੇ ਮਨ ਦੀਆਂ ਇੱਛਾਵਾਂ

26-ਇਸਲਾਮ ਵਿਚ ਔਰਤ ਦਾ ਸਥਾਨ