ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਵਾਲੇ ਨੂੰ ਹਾਜੀ ਨਹੀਂ ਆਖਿਆ ਜਾਂਦਾ। ਹੱਜ ਹਰ ਮਾਲਦਾਰ ਮੁਸਲਮਾਨ 'ਤੇ ਉਮਰ ਭਰ 'ਚ ਇਕ ਵਾਰੀ ਹੀ ਫ਼ਰਜ਼ ਹੈ।

ਜੇਕਰ ਪ੍ਰਾਰੰਭਿਕ ਸਮੇਂ ਜਾਂ ਮੱਧਕਾਲੀਨ ਯੁੱਗ ਸਮੇਂ ਤੱਕ ਹੱਜ ਦੇ ਸਫ਼ਰ ਦਾ ਜਾਇਜ਼ਾ ਲਈਏ ਤਾਂ ਜ਼ਮੀਨ ਅਸਮਾਨ ਦਾ ਅੰਤਰ ਮਹਿਸੂਸ ਹੁੰਦਾ ਹੈ। ਪਹਿਲੇ ਸਮੇਂ 'ਚ ਲੋਕ ਪੈਦਲ, ਊਠਾਂ, ਹਾਥੀਆਂ, ਘੋੜਿਆਂ ਆਦਿ ਤੇ ਸਫ਼ਰ ਕਰਦੇ ਸਨ। ਖਾਣ-ਪੀਣ ਦਾ ਸਾਮਾਨ ਵੀ ਘੱਟ ਮਿਲਦਾ ਸੀ। ਜ਼ਮਾਨੇ ਨੇ ਕਰਵਟ ਲਈ ਤਾਂ ਮੋਟਰ ਕਾਰਾਂ ਆ ਗਈਆਂ। ਅਜੋਕੇ ਦੌਰ ਵਿਚ ਹਵਾਈ ਜਹਾਜ਼ ਨੇ ਇਹ ਸਫ਼ਰ ਬਹੁਤ ਅਸਾਨ ਅਤੇ ਬਹੁਤ ਸੁਖਾਲਾ ਬਣਾ ਦਿੱਤਾ ਹੈ। ਖਾਧ ਸਮੱਗਰੀ ਦੀਆਂ ਅਨੇਕ ਕਿਸਮਾਂ ਸਫ਼ਰ ਨੂੰ ਅਰਾਮਦੇਹ ਬਣਾ ਦਿੰਦੀਆਂ ਹਨ। ਭਾਰਤ ਵਿਚੋਂ ਜਾਣ ਵਾਲੇ ਹਰ ਹਾਜੀ ਦੇ ਇਹ ਚਾਲੀ ਦਿਨਾਂ ਦਾ ਸਫ਼ਰ ਦਾ ਖ਼ਰਚ ਮਹਿੰਗਾਈ ਕਾਰਨ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਇਸੇ ਦੇ ਸਊਦੀ ਸਰਕਾਰ ਨੂੰ ਬਹੁਤ ਆਰਥਿਕ ਲਾਭ ਪਹੁੰਚਦਾ ਹੈ। ਹੱਜ ਮੱਕਾ ਵਿਖੇ ਹੋਣ ਵਾਲਾ ਦੁਨੀਆਂ ਦਾ ਸੱਭ ਤੋਂ ਵੱਡਾ ਧਾਰਮਿਕ ਇਕੱਠ ਹੁੰਦਾ ਹੈ, ਜਿਸ ਵਿਚ ਹਰ ਦੇਸ਼, ਹਰ ਵਰਗ ਅਤੇ ਹਰ ਨਸਲ ਦੇ ਬੰਦੇ ਇੱਕ-ਦੂਜੇ ਨੂੰ ਮਿਲ ਕੇ ਆਪਸੀ ਪਿਆਰ ਮੁਹੱਬਤ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦੇ ਹਨ।

42-ਇਸਲਾਮ ਵਿਚ ਔਰਤ ਦਾ ਸਥਾਨ