ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਾਉਣ ਲਈ ਵੀ ਕਿਸੇ ਚੀਜ਼ 'ਤੇ ਲਿਖਿਆ ਹੋਣਾ ਜ਼ਰੂਰੀ ਹੈ। ਇਸ ਤਰ੍ਹਾਂ ਦੀਆਂ ਹੋਰ ਵੀ ਸ਼ਹਾਦਤਾਂ ਮਿਲਦੀਆਂ ਹਨ। ਇਸ ਗੱਲ ਤੋਂ ਇਹ ਸੋਚਣਾ ਗ਼ਲਤ ਹੋਵੇਗਾ ਕਿ ਹਜ਼ੂਰ ਦੇ ਜ਼ਮਾਨੇ ਵਿੱਚ ਕੁਰਆਨ ਕਰੀਮ ਲਿਖਿਆ ਹੋਇਆ ਮੌਜੂਦ ਨਹੀਂ ਸੀ। ਬੁਖ਼ਾਰੀ ਦੀ ਰਿਵਾਇਤ ਹੈ ਕਿ ਇੱਕ ਥਾਂ ਅਤੇ ਜਿਲਦ ਸਮੇਤ ਮੌਜੂਦ ਸੀ। ਹਜ਼ੂਰ (ਸ.) ਹਰ ਸਾਲ ਕੁਰਆਨ ਕਰੀਮ ਸੁਣਿਆ ਕਰਦੇ ਸਨ। ਆਖ਼ਰੀ ਰਮਜ਼ਾਨ ਵਿੱਚ ਤਾਂ ਆਪ ਨੇ ਦੋ ਬਾਰੀ ਸੁਣਿਆ ਸੀ। (ਸ਼ਾਤਬੀ)

ਨਾਜ਼ਿਲ ਹੋਣ ਪੱਖੋਂ ਕੁਰਆਨ ਕਰੀਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ (1) ਮੱਕੀ (2) ਮਦਨੀ। ਮੱਕੀ 86 ਸੂਰਤਾਂ ਹਨ ਜਿਹੜੀਆਂ ਆਮ ਤੌਰ 'ਤੇ ਸੰਖੇਪ ਵਿੱਚ ਹਨ ਜਿਹਨਾਂ ਦੇ ਵਿਸ਼ੇ ਤੌਹੀਦ, ਇਬਾਦਤਾਂ, ਮਰਨ ਤੋਂ ਪਹਿਲਾਂ ਅਤੇ ਮਰਨ ਤੋਂ ਬਾਅਦ, ਆਖ਼ਿਰਤ, ਕਿਆਮਤ, ਇਨਾਮ ਅਤੇ ਸਜ਼ਾ, ਜੰਨਤ ਅਤੇ ਦੋਜ਼ਖ਼, ਚੰਗਾ ਸਲੂਕ ਅਤੇ ਚੰਗੀਆਂ ਕਦਰਾਂ ਕੀਮਤਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਆਮ ਇਨਸਾਨਾਂ ਨੂੰ ਸੰਬੋਧਨ ਕੀਤਾ ਗਿਆ ਹੈ। ਮਦਨੀ ਸੂਰਤਾਂ ਵਿੱਚ ਕੁਰਆਨ ਦਾ 30/11 ਹਿੱਸਾ ਅਤੇ 28 ਸੂਰਤਾਂ ਹਨ ਜਿਹੜੀਆਂ ਕੁੱਝ ਲੰਬੀਆਂ ਹਨ ਜਿਸ ਵਿੱਚ ਐ ਈਮਾਨ ਵਾਲਿਓ! ਨਾਲ ਖ਼ਿਤਾਬ ਕੀਤਾ ਗਿਆ ਹੈ। ਅਤੇ ਸ਼ਰ੍ਹਾ ਦੇ ਹੁਕਮ ਬਿਆਨ ਕੀਤੇ ਗਏ ਹਨ।

ਮੱਕੀ 35 ਸੂਰਤਾਂ ਵਿੱਚ ਕਈ ਆਇਤਾਂ ਮਦਨੀ ਅਤੇ ਮਦਨੀ 8 ਸੂਰਤਾਂ ਵਿੱਚ ਕਈ ਆਇਤਾਂ ਮੱਕੀ ਵੀ ਹਨ। ਕਈ ਆਇਤਾਂ ਨਾ ਮੱਕਾ ਅਤੇ ਨਾ ਮਦੀਨਾ ਵਿਖੇ ਬਲਕਿ ਰਸਤੇ ਵਿੱਚ ਨਾਜ਼ਿਲ ਹੋਈਆਂ। ਆਲਿਮਾਂ ਨੇ ਸਹੂਲਤ ਦੇ ਲਈ ਹਿਜਰਤ ਤੋਂ ਪਹਿਲੀਆਂ ਸੂਰਤਾਂ ਨੂੰ ਮੱਕੀ ਅਤੇ ਬਾਅਦ ਵਾਲੀਆਂ ਨੂੰ ਮਦਨੀ ਮੰਨਿਆ ਹੈ। ਸੂਰਤ ਤੌਬਾ ਦੀਆਂ 107 ਤੋਂ 110 ਆਇਤਾਂ ਗ਼ਜ਼ਬਾ-ਏ-ਤਬੂਕ ਦੀ ਵਾਪਸੀ ਦੇ ਸਮੇਂ ਜਦੋਂ ਹਜ਼ੂਰ ਉਠਣੀ ਦੀ ਪਿੱਠ 'ਤੇ ਸਵਾਰ ਸਨ ਰਸਤੇ ਵਿੱਚ ਨਾਜ਼ਿਲ ਹੋਈਆਂ।

ਕੁਰਆਨ ਕਰੀਮ ਨੂੰ ਸੱਤ ਮੰਜ਼ਿਲਾਂ ਵਿੱਚ ਵੰਡਿਆ ਗਿਆ ਹੈ। ਕਈ ਰਵਾਇਤਾਂ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਹਜ਼ੂਰ (ਸ.) ਨੇ ਸੱਤ ਦਿਨਾਂ ਵਿੱਚ ਕੁਰਆਨ ਕਰੀਮ ਖ਼ਤਮ ਕੀਤਾ ਸੀ। ਇਹਨਾਂ ਮੰਜ਼ਿਲਾਂ ਨੂੰ 'ਆਲਿ ਫ਼ਮੀ ਬੀਸ਼ੌਕ' ਕਹਿੰਦੇ ਹਨ। ਭਾਵ ਫ਼ੇ ਤੋਂ ਫ਼ਾਤਿਹਾ, ਮੀਮ ਤੋਂ ਮਾਇਦਾ,, ਈਏ ਤੋਂ ਯੂਨੁਸ, ਬੇ ਤੋਂ ਬਨੀ ਇਸਰਾਈਲ, ਸ਼ੀਨ ਤੋਂ ਸ਼ੋਅਰਾ ਵਾ ਤੋਂ ਵ ਸਾੱਫ਼ਾਤ, ਕਾਫ਼ ਤੋਂ ਕਾਫ਼। ਪਹਿਲੇ ਦਿਨ 3, ਦੂਜੇ ਦਿਨ 5, ਤੀਸਰੇ ਦਿਨ 7, ਚੌਥੇ ਦਿਨ 9, ਪੰਜਵੇਂ ਦਿਨ 11, ਛੇਵੇਂ ਦਿਨ 13, ਸੱਤਵੇਂ ਦਿਨ 65 ਸੂਰਤਾਂ, ਇੱਕ ਮਹੀਨੇ ਵਿੱਚ ਖ਼ਤਮ ਕਰਨ ਦੇ ਲਈ 30 ਪਾਰੇ ਬਾਅਦ ਵਿੱਚ ਬਣਾਏ ਗਏ ਹਨ।

49-ਇਸਲਾਮ ਵਿਚ ਔਰਤ ਦਾ ਸਥਾਨ