ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਸਲਿਮ ਔਰਤਾਂ ਨੂੰ ਉਹਨਾਂ ਦੇ ਨਿਕਾਹ ਵਿਚ ਨਾ ਦੇਣਾ (ਕਿਉਂਕਿ) ਮੁਸ਼ਰਿਕ ਮਰਦ ਨਾਲੋਂ ਭਾਵੇਂ ਉਹ ਤੁਹਾਨੂੰ ਕਿੰਨਾ ਹੀ ਚੰਗਾ ਲੱਗੇ, ਮੋਮਿਨ ਗ਼ੁਲਾਮ ਬਿਹਤਰ ਹੈ। ਇਹ ਮੁਸ਼ਰਿਕ (ਲੋਕਾਂ ਨੂੰ) ਦੋਜ਼ਖ਼ ਵੱਲ ਬੁਲਾਉਂਦੇ ਹਨ ਅਤੇ ਅੱਲਾਹ ਆਪਣੀ ਮਿਹਰ ਸਦਕਾ ਬਹਿਸ਼ਤ ਤੇ ਬਖਸ਼ਿਸ਼ ਵੱਲ ਬੁਲਾਉਂਦਾ ਹੈ ਤੇ ਆਪਣੇ ਹੁਕਮ ਲੋਕਾਂ ਨੂੰ ਸਪੱਸ਼ਟ ਤੌਰ 'ਤੇ ਬਿਆਨ ਫ਼ਰਮਾਉਂਦਾ ਹੈ ਤਾਂ ਕਿ ਲੋਕ ਸਿੱਖਿਆ ਤੇ ਨਸੀਹਤ ਹਾਸਲ ਕਰਨ। (221)

ਅਤੇ ਲੋਕ ਤੁਹਾਥੋਂ ਹੈਜ਼ (ਮਾਸਿਕ ਧਰਮ) ਦੇ ਬਾਰੇ ਪੁੱਛਦੇ ਹਨ? ਕਹਿ ਦੇਵੋ ਕਿ ਇਹ ਤਾਂ ਗੰਦਗੀ ਹੈ। ਸੋ ਹੈਜ਼ ਦੇ ਦਿਨਾਂ ਵਿਚ ਔਰਤਾਂ ਤੋਂ ਵੱਖ ਰਹੋ, ਜਦੋਂ ਤੱਕ ਉਹ ਪਾਕ-ਸਾਫ਼ ਨਾ ਹੋ ਜਾਣ, ਉਹਨਾਂ ਦੇ ਨੇੜੇ ਨਾ ਜਾਓ। ਹਾਂ ਜਦੋਂ ਉਹ ਪਾਕ-ਸਾਫ਼ ਹੋ ਜਾਣ ਤਾਂ ਉਹਨਾਂ ਕੋਲ ਉਸ ਢੰਗ ਨਾਲ ਜਾਓ ਜਿਵੇਂ ਅੱਲਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ। ਕੋਈ ਸ਼ੱਕ ਨਹੀਂ ਕਿ ਅੱਲਾਹ ਤੌਬਾ ਕਰਨ ਵਾਲਿਆਂ ਅਤੇ ਪਾਕ ਸਾਫ਼ ਰਹਿਣ ਵਾਲਿਆਂ ਨੂੰ ਪਸੰਦ ਕਰਦਾ ਹੈ। (222)

ਤੁਹਾਡੀਆਂ ਪਤਨੀਆਂ ਤੁਹਾਡੀਆਂ ਖੇਤੀਆਂ ਹਨ ਤਾਂ ਆਪਣੀ ਖੇਤੀ ਵਿਚ ਜਿਸ ਤਰ੍ਹਾਂ ਚਾਹੁੰਦੇ ਹੋ, ਜਾਓ ਅਤੇ ਆਪਣੇ ਲਈ (ਨੇਕ ਅਮਲ) ਅੱਗੇ ਭੇਜਦੇ ਰਹੋ ਅਤੇ ਅੱਲਾਹ ਤੋਂ ਡਰਦੇ ਰਹੋ, ਤੇ ਜਾਣ ਲਓ ਕਿ (ਇਕ ਦਿਨ) ਤੁਸੀਂ ਜ਼ਰੂਰ ਰੱਬ ਦੇ ਹਜ਼ੂਰ ਪੇਸ਼ ਹੋਣਾ ਹੈ।(223) ਅਤੇ (ਐ ਨਬੀ!) ਈਮਾਨ ਵਾਲਿਆਂ ਨੂੰ ਖ਼ੁਸ਼ਖ਼ਬਰੀ ਸੁਣਾ ਦੇਵੋ।

(ਸੂਰਤ ਅਲ-ਬਕਰਹ ਆਇਤ ਨੂੰ 219-223)

ਜਿਹੜੇ ਲੋਕ ਆਪਣੀਆਂ ਔਰਤਾਂ ਨਾਲ ਸਬੰਧ ਨਾ ਰੱਖਣ ਦੀ ਸਹੁੰ ਖਾ ਲੈਣ, ਉਹਨਾਂ ਨੂੰ ਚਾਰ ਮਹੀਨਿਆਂ ਤੱਕ ਉਡੀਕ ਕਰਨੀ ਚਾਹੀਦੀ ਹੈ ਜੇਕਰ (ਇਸ ਸਮੇਂ ਦੌਰਾਨ, ਸਹੁੰ ਤੋਂ) ਪਰਤ ਆਉਣ, ਤਾਂ ਅੱਲਾਹ ਬਖ਼ਸ਼ਣਹਾਰ ਰਹਿਮ ਫ਼ਰਮਾਉਣ ਵਾਲਾ ਹੈ (226) ਅਤੇ ਜੇਕਰ 'ਤਲਾਕ' ਦੇਣ ਦਾ ਨਿਰਣਾ ਕਰ ਲੈਣ ਤਾਂ ਵੀ ਅੱਲਾਹ ਸੁਣਦਾ ਅਤੇ ਜਾਣਦਾ ਹੈ। (227)

ਅਤੇ ਤਲਾਕ ਵਾਲੀਆਂ ਔਰਤਾਂ ਤਿੰਨ ਵਾਰੀ ਮਾਸਿਕ ਧਰਮ ਆਉਣ ਤੱਕ ਆਪਣੇ ਆਪ ਨੂੰ ਰੋਕੀ ਰੱਖਣਅਤੇ ਜੇ ਉਹ ਅੱਲਾਹ ਅਤੇ ਆਖਿਰਤ ਦੇ ਦਿਨ ਤੇ ਭਰੋਸਾ ਰੱਖਦੀਆਂ ਹਨ ਤਾਂ ਉਹਨਾਂ ਲਈ ਜਾਇਜ਼ ਨਹੀਂ ਕਿ ਜੋ ਕੁੱਝ ਅੱਲਾਹ ਨੇ ਉਹਨਾਂ ਦੇ ਗਰਭ ਵਿਚ ਪੈਦਾ ਫ਼ਰਮਾਇਆ ਹੈ, ਉਸ ਨੂੰ ਲੁਕਾਉਣ, ਤੇ ਜੇ ਉਹਨਾਂ ਦੇ ਪਤੀ ਮੁੜ ਸੰਬੰਧ ਕਾਇਮ ਕਰਨਾ ਚਾਹੁਣ ਤਾਂ ਉਹ ਇਸ 'ਮੁੱਦਤ' ਵਿਚ ਉਹਨਾਂ ਨੂੰ ਮੁੜ ਆਪਣੀ ਪਤਨੀ ਵਜੋਂ ਆਪਣਾ ਲੈਣ ਦੇ ਜ਼ਿਆਦਾ ਹੱਕਦਾਰ ਹਨ। ਅਤੇ ਔਰਤਾਂ ਦੇ ਅਧਿਕਾਰ (ਮਰਦਾਂ 'ਤੇ) ਉਸੇ ਤਰ੍ਹਾਂ ਹੀ ਹਨ ਜਿਵੇਂ ਨਿਯਮਾਂ ਅਨੁਸਾਰ

56-ਇਸਲਾਮ ਵਿਚ ਔਰਤ ਦਾ ਸਥਾਨ