ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਜਦੋਂ ਤੁਸੀਂ ਔਰਤਾਂ ਨੂੰ ਤਲਾਕ ਦੇ ਚੁੱਕੋ ਤੇ ਉਹਨਾਂ ਦੀ ਇੱਦਤ ਪੂਰੀ ਹੋ ਜਾਵੇ ਤੇ ਉਹ ਦੂਜਿਆਂ ਮਰਦਾਂ ਦੇ ਨਾਲ ਆਪਸ ਵਿਚ ਨਿਕਾਹ ਲਈ ਰਾਜ਼ੀ ਹੋ ਜਾਣ, ਤਾਂ ਉਹਨਾਂ ਦੇ ਨਿਕਾਹ ਵਿੱਚ ਰੁਕਾਵਟ ਨਾ ਬਣੋ। ਇਸ (ਹੁਕਮ) ਰਾਹੀਂ ਉਸ ਵਿਅਕਤੀ ਨੂੰ ਨਸੀਹਤ ਕੀਤੀ ਜਾਂਦੀ ਹੈ, ਜਿਹੜਾ ਤੁਹਾਡੇ ਵਿਚੋਂ ਅੱਲਾਹ ਅਤੇ ਆਖ਼ਿਰਤ ਦੇ ਦਿਨ 'ਤੇ ਯਕੀਨ ਰੱਖਦਾ ਹੈ। ਇਹ ਤੁਹਾਡੇ ਲਈ ਵਧੇਰੇ ਚੰਗੀ ਅਤੇ ਪਵਿੱਤਰਤਾ ਵਾਲੀ ਗੱਲ ਹੈ। ਅੱਲਾਹ ਜਾਣਦਾ ਹੈ ਅਤੇ ਤੁਸੀਂ ਨਹੀਂ ਜਾਣਦੇ।(232)

ਮਾਵਾਂ ਆਪਣੇ ਬੱਚਿਆਂ ਨੂੰ ਪੂਰੇ ਦੋ ਸਾਲ ਦੁੱਧ ਚੁੰਘਾਉਣ, ਇਹ (ਹੁਕਮ) ਉਸ ਵਿਅਕਤੀ ਲਈ ਹੈ ਜਿਹੜਾ ਪੂਰੇ ਸਮੇਂ ਤੱਕ ਦੁੱਧ ਚੁੰਘਵਾਉਣਾ ਚਾਹੇ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਰੋਟੀ, ਕੱਪੜਾ, ਪ੍ਰਚੱਲਿਤ ਰਿਵਾਜ ਅਨੁਸਾਰ ਪਿਤਾ ਦੇ ਜ਼ਿੰਮੇ ਹੋਵੇਗਾ। ਕਿਸੇ ਵਿਅਕਤੀ 'ਤੇ ਉਸਦੀ ਹਿੰਮਤ ਤੋਂ ਵੱਧ ਭਾਰ ਨਹੀਂ ਪਾਇਆ ਜਾਂਦਾ। (ਇਸ ਲਈ ਯਾਦ ਰੱਖੋ ਕਿ) ਨਾ ਤਾਂ ਮਾਂ ਨੂੰ ਉਸਦੇ ਬੱਚੇ ਦੇ ਕਾਰਨ ਦੁੱਖ ਵਿਚ ਪਾਇਆ ਜਾਵੇ ਅਤੇ ਨਾ ਪਿਓ ਨੂੰ ਉਸਦੀ ਔਲਾਦ ਦੇ ਕਾਰਨ ਨੁਕਸਾਨ ਪਹੁੰਚਾਇਆ ਜਾਵੇ ਇੰਜ ਹੀ (ਰੋਟੀ, ਕੱਪੜਾ) ਬੱਚੇ ਦੇ ਵਾਰਸ ਦੇ ਜ਼ਿੰਮੇ ਹੈ, ਹਾਂ ਜੇ ਦੋਵੇਂ (ਮਾਤਾ-ਪਿਤਾ) ਆਪਸੀ ਰਜ਼ਾਮੰਦੀ ਅਤੇ ਸਲਾਹ ਮਸ਼ਵਰੇ ਨਾਲ ਬੱਚੇ ਦਾ ਦੁੱਧ ਛੁਡਾਉਣਾ ਚਾਹੁਣ ਤਾਂ ਉਹਨਾਂ 'ਤੇ ਕੋਈ ਗੁਨਾਹ ਨਹੀਂ, ਤੇ ਜੇ ਤੁਸੀਂ ਆਪਣੀ ਸੰਤਾਨ ਨੂੰ ਕਿਸੇ ਹੋਰ ਪਰਾਈ ਔਰਤ ਤੋਂ) ਦੁੱਧ ਚੁੰਘਵਾਉਣਾ ਚਾਹੋ, ਤਾਂ ਕੋਈ ਗੁਨਾਹ ਨਹੀਂ, ਸ਼ਰਤ ਇਹ ਹੈ ਕਿ ਦੁੱਧ ਚੁੰਘਾਉਣ ਵਾਲੀਆਂ ਨੂੰ ਦਸਤੂਰ ਅਨੁਸਾਰ ਜਿਹੜਾ ਉਹਨਾਂ ਦਾ ਹੱਕ ਤੁਸੀਂ ਤੈਅ ਕੀਤਾ ਸੀ, ਦੇ ਦੋਵੇ ਅਤੇ ਅੱਲਾਹ ਤੋਂ ਡਰਦੇ ਰਹੋ ਤੇ ਜਾਣ ਲਓ ਕਿ ਜੋ ਕੁੱਝ ਤੁਸੀਂ ਕਰਦੇ ਹੋ, ਅੱਲਾਹ ਉਸ ਨੂੰ ਵੇਖ ਰਿਹਾ ਹੈ। (233)

ਅਤੇ ਤੁਹਾਡੇ ਵਿਚੋਂ ਜੋ ਲੋਕ ਮਰ ਜਾਣ ਅਤੇ (ਉਹਨਾਂ ਦੀਆਂ) ਪਤਨੀਆਂ ਜੀਵਤ ਹੋਣ ਤਾਂ ਔਰਤਾਂ ਆਪਣੇ ਆਪ ਨੂੰ ਚਾਰ ਮਹੀਨੇ ਦਸ ਦਿਨ ਰੋਕੀ ਰੱਖਣ ਤੇ ਜਦੋਂ ਇਹ ਇੱਦਤ (ਮਿਆਦ) ਪੂਰੀ ਹੋ ਜਾਵੇ ਤੇ ਆਪਣੇ ਹੱਕ ਵਿਚ ਮਨ ਭਾਉਂਦਾ ਕੰਮ (ਨਿਕਾਹ) ਕਰ ਲੈਣ ਤਾਂ ਤੁਹਾਡੇ 'ਤੇ ਕੋਈ ਗੁਨਾਹ ਨਹੀਂ, ਤੇ ਅੱਲਾਹ ਤੁਹਾਡੇ ਸਾਰੇ ਕੰਮਾਂ ਤੋਂ ਵਾਕਿਫ਼ ਹੈ। (234)

ਜਾਂ (ਨਿਕਾਹ ਦੀ ਇੱਛਾ ਨੂੰ) ਆਪਣੇ ਦਿਲਾਂ ਵਿਚ ਛੁਪਾਈ ਰੱਖੋ ਤਾਂ ਇਸ ਵਿੱਚ ਕੋਈ ਗੁਨਾਹ ਨਹੀਂ। ਅੱਲਾਹ ਜਾਣਦਾ ਹੈ ਕਿ ਉਹਨਾਂ (ਵਿਧਵਾ ਔਰਤਾਂ) ਦਾ ਖ਼ਿਆਲ ਤੁਹਾਡੇ ਦਿਲ ਵਿੱਚ ਆਵੇਗਾ ਪਰ ਵੇਖੋ ਉਹਨਾਂ ਨਾਲ ਖ਼ੁਫ਼ੀਆ ਤੌਰ 'ਤੇ ਕੋਈ ਗੱਲਬਾਤ ਜੇ ਤੁਸੀਂ ਔਰਤਾਂ ਨੂੰ ਸੰਕੇਤਾਂ ਰਾਹੀਂ ਨਿਕਾਹ ਦਾ ਪੈਗ਼ਾਮ ਭੇਜੋ, ਤੈਅ ਨਾ ਕਰੋ, ਅਤੇ ਜਦੋਂ ਤੀਕ 'ਇੱਦਤ' ਪੂਰੀ ਨਾ ਹੋ ਜਾਵੇ, ਨਿਕਾਹ ਦਾ ਪੱਕਾ

58-ਇਸਲਾਮ ਵਿਚ ਔਰਤ ਦਾ ਸਥਾਨ