ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਜਦੋਂ (ਕੋਈ ਚੀਜ਼) ਮਾਪਕੇ ਦੇਣ ਲੱਗੇ ਤਾਂ ਮਾਪਕ ਪੂਰਾ ਭਰਲਿਆ ਕਰੋ ਅਤੇ (ਜਦੋਂ ਤੋਲਕੇ ਦਵੋ ਤਾਂ) ਤਕੜੀ ਸਿੱਧੀ ਰੱਖ ਕੇ ਤੋਲਿਆ ਕਰੋ। ਇਹ ਬਹੁਤ ਸੋਹਣੀ ਗੱਲ ਅਤੇ ਸਿੱਟੇ ਪੱਖੋਂ ਵੀ ਵਧੇਰੇ ਚੰਗਾ ਹੈ।(35)

ਅਤੇ (ਐ ਬੰਦੇ!) ਜਿਸ ਗੱਲ ਦਾ ਤੈਨੂੰ ਗਿਆਨ ਨਹੀਂ, ਉਸ ਦੇ ਪਿੱਛੇ ਨਾ ਪਈਓ ਕਿ ਕੰਨ ਅਤੇ ਅੱਖ ਤੇ ਦਿਲ, ਇਹਨਾਂ ਸਾਰਿਆਂ (ਅੰਗਾਂ) ਤੋਂ ਜ਼ਰੂਰ ਪੁੱਛ-ਗਿੱਛ ਹੋਵੇਗੀ (36) ਅਤੇ ਧਰਤੀ 'ਤੇ ਆਕੜ ਕੇ ਨਾ ਤੁਰਿਆ ਕਰੋ ਕਿ ਤੂੰ ਧਰਤੀ ਨੂੰ ਪਾੜ ਨਹੀਂ ਸਕੇਗਾ ਤੇ ਨਾ ਉੱਚਾ-ਖੰਬਾ ਬਣ ਕੇ ਪਹਾੜਾਂ ਦੀ ਉੱਚਾਈ) ਤੱਕ ਪਹੁੰਚ ਸਕੇਗਾ।(37)

ਇਹਨਾਂ ਸਾਰੀਆਂ (ਆਦਤਾਂ) ਦੀ ਬੁਰਾਈ, ਤੇਰੇ ਪੈਦਾ ਕਰਨ ਵਾਲੇ ਦੇ ਨਜ਼ਦੀਕ ਬਹੁਤ ਨਾ ਪਸੰਦ ਹੈ।(38) (ਐ ਪੈਗ਼ੰਬਰ!) ਇਹ ਉਹਨਾਂ (ਹਿਦਾਇਤਾਂ) ਵਿੱਚੋਂ ਹਨ ਜਿਹੜੀਆਂ ਡੂੰਘੀਆਂ ਹਿਕਮਤ ਦੀਆਂ ਗੱਲਾਂ ਅੱਲਾਹ ਨੇ ਤੁਹਾਡੇ ਵੱਲ 'ਵਹੀ' ਰਾਹੀਂ ਘੱਲੀਆਂ ਹਨ। ਅਤੇ ਅੱਲਾਹ ਤਆਲਾ ਤੋਂ ਇਲਾਵਾ ਕਿਸੇ ਹੋਰ ਨੂੰ ਮਅਬੂਦ ਨਾ ਬਣਾਈਓ ਕਿ (ਅਜਿਹਾ ਕਰਨ ਨਾਲ) ਭੰਡੇ ਹੋਏ ਅਤੇ (ਅੱਲਾਹ ਪਾਕ ਦੀ ਦਰਗਾਹੋਂ) ਫਿਟਕਾਰੇ ਹੋਏ ਬਣਾ ਕੇ ਨਰਕ ਵਿੱਚ ਸੁੱਟ ਦਿੱਤੇ ਜਾਵੋਗੇ।(39)

(ਸੂਰਤ ਬਨੀ ਇਸਰਾਈਲ 23-39)

(ਐ ਮੁਹੰਮਦ ਸ.) ਸੂਰਜ ਦੇ ਢਲਣ ਤੋਂ ਰਾਤ ਦੇ ਹਨੇਰੇ ਤੱਕ (ਜ਼ੋਹਰ, ਅਸਰ, ਮਗ਼ਰਿਬ, ਇਸ਼ਾ ਦੀਆਂ) ਨਮਾਜ਼ਾਂ ਅਤੇ ਅੰਮ੍ਰਿਤ ਵੇਲੇ ਕੁਰਆਨ ਸ਼ਰੀਫ਼ ਦਾ ਪੜ੍ਹਨਾ (ਫ਼ਰਿਸ਼ਤਿਆਂ) ਦੀ ਹਾਜ਼ਰੀ ਦਾ ਸਬੱਬ ਹੈ (78) ਅਤੇ ਰਾਤ ਦੇ ਕੁੱਝ ਹਿੱਸੇ ਵਿੱਚ ਜਾਗਿਆ ਕਰੋ ਅਤੇ ਤਹੱਜੁਦ ਦੀ ਨਮਾਜ਼ ਪੜਿਆ ਕਰੋ) ਰਾਤ ਨੂੰ ਜਾਗਣਾ ਤੁਹਾਡੇ ਲਈ ਵਾਧੂ ਸਵਾਬ ਦਾ ਸਬੱਬ ਅਤੇ ਤਹੱਜੁਦ ਦੀ ਨਮਾਜ਼ ਤੁਹਾਡੇ ਲਈ ਨਫ਼ਲ) ਹੈ। ਕਰੀਬ ਹੈ ਕਿ ਅੱਲਾਹ ਤੁਹਾਨੂੰ ਤਾਰੀਫ਼ ਯੋਗ ਸਥਾਨ 'ਤੇ ਪਹੁੰਚਾ ਦੇਵੇ (79)

(ਸੂਰਤ ਬਨੀ ਇਸਰਾਈਲ 78-79)

ਆਖ ਦੇਵੋ ਕਿ ਤੁਸੀਂ (ਰੱਬ ਨੂੰ) ਅੱਲਾਹ ਦੇ ਨਾਂ ਨਾਲ) ਸੱਦੋ ਜਾਂ ਰਹਿਮਾਨ ਦੇ ਨਾਂ ਨਾਲ) ਜਿਸ ਨਾਂ ਨਾਲ ਸੱਦੋਂ ਉਸ ਦੇ ਸਾਰੇ ਨਾਂ ਚੰਗੇ ਹਨ, ਅਤੇ ਨਮਾਜ਼ ਨਾ ਬਹੁਤੀ ਉੱਚੀ ਅਵਾਜ਼ ਨਾਲ ਪੜ੍ਹੋ ਅਤੇ ਨਾ (ਬਹੁਤੀ) ਹੌਲੀ, ਬਲਕਿ ਇਹਨਾਂ ਦੇ ਵਿਚਕਾਲੀ ਸੁਰ ਅਖ਼ਤਿਆਰ ਕਰ ਲਵੋ(110) ਅਤੇ ਕਹੋ ਕਿ ਸਾਰੀ ਤਾਰੀਫ਼ ਅੱਲਾਹ ਪਾਕ ਲਈ ਹੀ ਹੈ, ਜਿਸ ਨੇ ਨਾ ਕੋਈ ਪੁੱਤਰ ਬਣਾਇਆ ਹੈ ਅਤੇ ਨਾ ਉਸ ਦੀ ਪਾਤਸ਼ਾਹੀ 'ਚ ਕੋਈ ਸਾਂਝੀਵਾਲ ਏ ਅਤੇ ਨਾ ਇਸ ਕਰਕੇ ਕਿ ਉਹ ਬੇਵੱਸ ਤੇ ਕਮਜ਼ੋਰ ਹੈ, ਕੋਈ ਉਸਦਾ ਡ੍ਰਾਈ ਹੈ। ਅਤੇ ਉਸ ਨੂੰ ਵੱਡਾ ਸਮਝ ਕੇ ਉਸ ਦੀ ਵਡਿਆਈ ਕਰਦੇ ਰਹੋ।(111)(ਸੂਰਤ ਬਨੀ ਇਸਰਾਈਲ 110-111)

75-ਇਸਲਾਮ ਵਿਚ ਔਰਤ ਦਾ ਸਥਾਨ