ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐ ਲੋਕੋ! ਆਪਣੇ ਰੱਬ ਤੋਂ ਡਰੋ ਕਿ ਕਿਆਮਤ ਦਾ ਭੁਚਾਲ ਇੱਕ ਬਹੁਤ ਵੱਡੀ ਘਟਨਾ ਹੋਵੇਗੀ।(1) (ਐ ਸੰਬੋਧਨ ਕਰਨ ਵਾਲੇ) ਜਿਸ ਦਿਨ ਨੂੰ ਉਸ ਨੂੰ ਵੇਖੇਗਾ (ਉਸ ਦਿਨ ਇਹ ਹਾਲ ਹੋਵੇਗਾ ਕਿ) ਸਾਰੀਆਂ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਆਪਣੇ ਬੱਚਿਆਂ ਨੂੰ ਭੁੱਲ ਜਾਣਗੀਆਂ ਅਤੇ ਸਾਰੀਆਂ ਗਰਭਵਤੀਆਂ ਦੇ ਗਰਭਪਾਤ ਹੋ ਜਾਣਗੇ ਅਤੇ ਲੋਕ ਤੁਹਾਨੂੰ ਮਦਹੋਸ਼ ਨਜ਼ਰੀਂ ਆਉਣਗੇ, ਪਰ ਉਹ ਨਸ਼ੇ ਵਿੱਚ ਨਹੀਂ ਹੋਣਗੇ ਸਗੋਂ (ਅਜ਼ਾਬ ਵੇਖ ਕੇ) ਮਦਹੋਸ਼ ਹੋ ਰਹੇ ਹੋਣਗੇ। ਬੇਸ਼ਕ ਅੱਲਾਹ ਦਾ ਅਜ਼ਾਬ ਬਹੁਤ ਕਰੜਾ ਹੈ।(2) (ਸੂਰਤ ਅਲ-ਹੱਜ 1-2)

ਐ ਲੋਕੋ! ਜੇਕਰ ਤੁਹਾਨੂੰ ਮਰਨ ਤੋਂ ਬਾਅਦ ਮੁੜ ਜਿਉਂਦੇ ਹੋਣ ਵਿੱਚ ਕੋਈ ਸ਼ੱਕ ਹੈ ਤਾਂ ਅਸੀਂ ਤੁਹਾਨੂੰ ਪਹਿਲੀ ਵਾਰ ਵੀ ਤਾਂ) ਪੈਦਾ ਕੀਤਾ ਸੀ। ਭਾਵ (ਸ਼ੁਰੂ 'ਚ) ਮਿੱਟੀ ਤੋਂ ਫਿਰ ਉਸ ਤੋਂ ਵੀਰਜ ਬਣਾਇਆ, ਫਿਰ ਉਸ ਤੋ ਖੂਨ ਦਾ ਲੂਥੜਾ ਬਣਾ ਕੇ, ਫਿਰ ਉਸ ਤੋਂ ਮਾਸ ਦੀ ਬੋਟੀ ਬਣਾ ਕੇ ਜਿਸ ਦੀ ਬਣਤਰ ਸੰਪੂਰਨ ਵੀ ਹੁੰਦੀ ਹੈ ਅਧੂਰੀ ਵੀ ਤਾਂ ਕਿ ਤੁਹਾਨੂੰ (ਆਪਦੀ ਪੈਦਾ ਕਰਨ ਦੀ ਤਾਕਤ) ਦੱਸ ਦੇਵਾਂ। ਅਤੇ ਜਿਸ ਨੂੰ ਚਾਹੁੰਦੇ ਹਾਂ, ਇਕ ਨਿਸ਼ਚਿਤ ਸਮੇਂ ਤੱਕ ਢਿੱਡ ਵਿੱਚ ਠਹਿਰਾਏ ਰੱਖਦੇ ਹਾਂ, ਫਿਰ ਤੁਹਾਨੂੰ ਬਾਲਕ ਬੱਚਾ ਬਣਾ ਕੇ ਕੱਢ ਲੈਂਦੇ ਹਾਂ। ਫਿਰ ਤੁਸੀਂ ਜਵਾਨੀ ਨੂੰ ਪਹੁੰਚਦੇ ਹੋ ਅਤੇ ਕਈ (ਬੁਢਾਪੇ ਤੋਂ ਪਹਿਲਾਂ) ਚਲਾਣਾ ਕਰ ਜਾਂਦੇ ਹਨ ਅਤੇ ਕੁਝ ਬੁੱਢੇ ਹੋ ਕੇ ਮਿਟ ਜਾਂਦੇ ਅਤੇ ਬੁਢੇਪੇ ਦੀ) ਬੇਹੱਦ ਭੈੜੀ ਉਮਰ ਵੱਲ ਪਰਤਾਏ ਜਾਂਦੇ ਹਨ ਕਿ ਬਹੁਤ ਕੁੱਝ ਜਾਣਨ ਤੋਂ ਬਾਅਦ ਬਿਲਕੁਲ ਅਗਿਆਨੀ ਬਣ ਜਾਂਦੇ ਹਨ, ਅੰਤ (ਐ ਵੇਖਣ ਵਾਲੇ) ਤੂੰ ਵੇਖਦਾ ਹੈ (ਕਿ ਇੱਕ ਵੇਲੇ ਜ਼ਮੀਨ ਖੁਸ਼ਕ ਹੋ ਜਾਂਦੀ ਹੈ) ਫਿਰ ਜਦੋਂ ਅਸੀਂ ਉਸ ਤੇ ਵਰਖਾ ਕਰਦੇ ਹਾਂ, ਤਾਂ ਉਹ ਹਰੀ ਭਰੀ ਹੋ ਜਾਂਦੀ ਹੈ, ਵਧਣ ਫੁੱਲਣ ਲਗ ਜਾਂਦੀ ਹੈ ਅਤੇ ਭਾਂਤ ਭਾਂਤ ਦੀਆਂ ਸੋਹਣੀਆਂ ਵਿਖਾਈ ਦੇਣ ਵਾਲੀਆਂ ਚੀਜ਼ਾਂ ਉਗਾਉਂਦੀ ਹੈ। (5) (ਸੂਰਤ ਅਲ-ਹੱਜ 5)

ਬੇਸ਼ੱਕ ਈਮਾਨ ਵਾਲੇ ਸੱਚ 'ਤੇ ਚੱਲਣ ਵਾਲੇ ਬਣ ਗਏ,(1) ਜਿਹੜੇ ਨਮਾਜ਼ ਵਿੱਚ ਨਿਮਰਤਾ ਅਤੇ ਹਲੀਮੀ ਧਾਰਨ ਕਰਦੇ ਹਨ (2) ਅਤੇ ਜਿਹੜੇ ਬੇਅਰਥ ਗੱਲਾਂ ਤੋਂ ਮੂੰਹ ਮੋੜਦੇ ਹਨ (3) ਅਤੇ ਜ਼ਕਾਤ ਅਦਾ ਕਰਦੇ ਹਨ (4) ਅਤੇ ਜਿਹੜੇ ਆਪਣੇ ਗੁਪਤ ਅੰਗਾਂ ਸ਼ਰਮਗਾਹਾਂ ਦੀ ਹਿਫ਼ਾਜ਼ਤ ਕਰਦੇ ਹਨ, (5) ਛੁੱਟ ਆਪਣੀਆਂ ਪਤਨੀਆਂ ਜਾਂ (ਸੇਵਕਾਵਾਂ ਤੋਂ) ਜਿਹੜੀਆਂ ਉਹਨਾਂ ਦੀ ਮਲਕੀਅਤ ਵਿੱਚ ਹੁੰਦੀਆਂ ਹਨ ਕਿ (ਉਹਨਾਂ ਨਾਲ ਸੰਭੋਗ) ਬਾਸ਼ਰਤ ਕਰਨ ਵਿੱਚ ਉਹਨਾਂ ਲਈ ਕੋਈ ਬੁਰਾਈ ਨਹੀਂ, (6) ਅਤੇ ਜਿਹੜੇ ਉਹਨਾਂ ਤੋਂ ਇਲਾਵਾ ਹੋਰਾਂ ਦੇ ਚਾਹਵਾਨ ਹੋਣ, ਉਹ (ਅੱਲਾਹ ਪਾਕ ਦੀ ਨਿਸ਼ਚਿਤ ਕੀਤੀ ਹੱਦ ਤੋਂ) ਟੱਪਣ ਵਾਲੇ ਹਨ, (7) ਅਤੇ ਜਿਹੜੇ ਅਮਾਨਤਾਂ ਤੇ ਵਚਨਾਂ ਦਾ ਧਿਆਨ ਰਖਦੇ ਹਨ,(8)ਅਤੇ

76-ਇਸਲਾਮ ਵਿਚ ਔਰਤ ਦਾ ਸਥਾਨ