ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(66) ਅਤੇ ਉਹ ਜਦੋਂ ਖ਼ਰਚ ਕਰਦੇ ਹਨ, ਨਾ ਤਾਂ ਅਜਾਈਂ ਉੜਾਉਂਦੇ ਹਨ ਅਤੇ ਨਾ ਉਹ ਕੰਜੂਸੀ ਵਿਖਾਉਂਦੇ ਹਨ ਸਗੋਂ ਦਰਮਿਆਨੇ ਪਣ ਨਾਲ। ਲੋੜ ਤੋਂ ਵੱਧ, ਨਾ ਘੱਟ।(67)

(ਸੂਰਤ ਅਲ-ਫ਼ੁਰਕਾਨ 63-67)

ਅਤੇ ਉਸੇ ਦੀਆਂ ਨਿਸ਼ਾਨੀਆਂ ਵਿੱਚੋਂ ਹੈ ਕਿ ਉਸ ਨੇ ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ, ਫਿਰ ਹੁਣ ਤੁਸੀਂ ਮਨੁੱਖ ਬਣ ਕੇ ਥਾਂ-ਕੁ-ਥਾਂ ਖਿੱਲਰਦੇ ਚਲੇ ਜਾ ਰਹੇ ਹੋ(20) ਅਤੇ ਇਹ ਉਸੇ ਦੀਆਂ ਨਿਸ਼ਾਨੀਆਂ ਵਿੱਚੋਂ ਹੈ। ਉਸੇ ਨੇ ਤੁਹਾਡੇ ਲਈ ਤੁਹਾਡੀ ਹੀ ਜਿਨਸ (ਨਸਲ) ਦੀਆਂ ਔਰਤਾਂ ਬਣਾਈਆਂ ਤਾਂ ਜੋ ਉਹਨਾਂ ਵੱਲ (ਆਕਰਸ਼ਤ ਹੋ ਕੇ) ਸੁੱਖ-ਸ਼ਾਂਤੀ ਪ੍ਰਾਪਤ ਕਰੋ ਅਤੇ ਤੁਹਾਡੇ ਵਿੱਚ ਮੁਹੱਬਤ ਅਤੇ ਮਿਹਰਬਾਨੀ ਪੈਦਾ ਕਰ ਦਿੱਤੀ। ਜਿਹੜੇ ਲੋਕ ਸੋਚ-ਵਿਚਾਰ ਕਰਦੇ ਹਨ, ਉਹਨਾਂ ਦੇ ਲਈ ਇਹਨਾਂ ਗੱਲਾਂ ਵਿੱਚ ਬਹੁਤ ਸਾਰੀਆਂ ਨਿਸ਼ਾਨੀਆਂ ਹਨ। (21)

(ਅਰ-ਰੂਮ 20-21)

ਅਤੇ ਉਸ ਵੇਲੇ ਨੂੰ ਚੇਤੇ ਕਰੋ ਜਦੋਂ ਲੁਕਮਾਨ ਨੇ ਆਪਣੇ ਪੁੱਤਰ ਨੂੰ ਨਸੀਹਤ ਕਰਦੇ ਹੋਏ ਕਿਹਾ ਕਿ ਐ ਬੇਟਾ! ਅੱਲਾਹ ਦੇ ਨਾਲ ਸਾਂਝੀਵਾਲ ਨਾ ਬਣਾਉਣਾ, ਸ਼ਿਰਕ ਤਾਂ ਬੜਾ (ਭਾਰੀ) ਜ਼ੁਲਮ ਹੈ (13) ਅਤੇ ਅਸੀਂ ਮਨੁੱਖ ਨੂੰ ਜਿਸ ਨੂੰ ਉਸ ਦੀ ਮਾਂ ਦੁੱਖ 'ਤੇ ਦੁੱਖ ਬਰਦਾਸ਼ਤ ਕਰਕੇ ਪੇਟ 'ਚ ਚੁੱਕੀ ਫਿਰਦੀ ਹੈ ਫਿਰ ਉਸ ਨੂੰ ਦੁੱਧ ਚੁੰਘਾਉਂਦੀ ਹੈ ਅਤੇ ਦੋ ਸਾਲਾਂ ਵਿੱਚ ਉਸ ਦਾ ਦੁੱਧ ਚੁੰਘਣਾ ਛੁਡਾਉਣਾ ਹੁੰਦਾ ਹੈ। ਅਸੀਂ ਆਪਣੇ ਅਤੇ ਉਸ ਦੇ ਮਾਪਿਆਂ ਦੇ ਬਾਰੇ ਹੋਰ ਤਾਕੀਦ ਕੀਤੀ ਹੈ। ਕਿ ਮੇਰਾ ਵੀ ਸ਼ੁਕਰ ਅਦਾ ਕਰਦੇ ਰਹੋ ਅਤੇ ਆਪਣੇ ਮਾਪਿਆਂ ਦਾ ਵੀ ਅਤੇ (ਤੁਸੀਂ) ਮੇਰੀ ਤਰਫ਼ ਹੀ ਵਾਪਸ ਪਰਤ ਕੇ ਆਉਣਾ ਹੈ।(14) ਅਤੇ ਜੇ ਉਹ ਤੁਹਾਨੂੰ ਮਜਬੂਰ ਕਰਨ ਕਿ ਤੂੰ ਮੇਰੇ ਨਾਲ ਕਿਸੇ ਅਜਿਹੀ ਚੀਜ਼ ਨੂੰ ਸ਼ਰੀਕ ਕਰੋ, ਜਿਸ ਦਾ ਤੁਹਾਨੂੰ ਕੁੱਝ ਵੀ ਗਿਆਨ ਨਹੀਂ ਤਾਂ ਉਹਨਾਂ ਦਾ ਕਿਹਾ ਨਾ ਮੰਨਣਾ। ਹਾਂ, ਦੁਨੀਆਂ ਦੇ ਕੰਮਾਂ ਵਿੱਚ ਉਹਨਾਂ ਦਾ ਚੰਗੀ ਤਰ੍ਹਾਂ ਸਾਥ ਦੇਣਾ ਜਿਹੜਾ ਆਦਮੀ ਮੇਰੇ ਵੱਲ ਮੁੜੇ, ਉਸੇ ਦੇ ਰਸਤੇ 'ਤੇ ਚੱਲਣਾ, ਫਿਰ ਤੁਸੀਂ ਮੇਰੀ ਤਰਫ਼ ਵਾਪਸ ਮੁੜ ਕੇ ਆਉਣਾ ਹੈ। ਤਾਂ ਜਿਹੜੇ ਕੰਮ ਤੁਸੀਂ ਕਰ ਰਹੇ ਹੋ, ਮੈਂ ਸਾਰਿਆਂ ਤੋਂ ਤੁਹਾਨੂੰ ਸੁਚੇਤ ਕਰ ਦਿਆਂਗਾ। (15)

(ਲੁਕਮਾਨ ਨੇ ਇਹ ਵੀ ਕਿਹਾ ਕਿ) ਐ ਬੇਟਾ! ਜੇ ਕੋਈ ਕੰਮ (ਮਿਸਾਲ ਵਜੋਂ) ਰਾਈ ਦੇ ਦਾਣੇ ਦੇ ਬਰਾਬਰ (ਛੋਟਾ) ਵੀ ਹੋਵੇ ਅਤੇ ਕਿਸੇ ਪੱਥਰ ਦੇ ਅੰਦਰ ਜਾਂ ਅਸਮਾਨਾਂ ਵਿੱਚ ਲੁਕਿਆ ਹੋਵੇ ਜਾਂ ਜ਼ਮੀਨ ਵਿੱਚ। ਅੱਲਾਹ ਤੁਆਲਾ ਉਸ ਨੂੰ (ਕਿਆਮਤ ਦੇ ਦਿਹਾੜੇ) ਲਿਆ ਕੇ ਹਾਜ਼ਿਰ ਕਰ ਦੇਵੇਗਾ। ਕੋਈ ਸ਼ੱਕ ਨਹੀਂ ਕਿ ਅੱਲਾਹ ਸੂਖ਼ਮਦਰਸ਼ੀ ਅਤੇ ਖ਼ਬਰਦਾਰ ਹੈ।(16) ਪੁੱਤਰ! ਨਮਾਜ਼ ਦੀ ਪਾਬੰਦੀ

82-ਇਸਲਾਮ ਵਿਚ ਔਰਤ ਦਾ ਸਥਾਨ