ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਸੂਰਤ ਅਸ਼-ਸ਼ੂਰਾ 49-50)

ਅਤੇ ਅਸੀਂ ਮਨੁੱਖ ਨੂੰ ਆਪਣੇ ਨਾਲ ਭੇਲਾ ਵਿਵਹਾਰ ਕਰਨ ਦਾ ਹੁਕਮ ਦਿੱਤਾ। ਉਸ ਦੀ ਮਾਂ ਨੇ ਤਕਲੀਫ਼ ਨਾਲ ਉਸ ਨੂੰ ਪੇਟ ਵਿੱਚ ਰੱਖਿਆ ਅਤੇ ਕਸ਼ਟ ਨਾਲ ਜੰਮਿਆ ਅਤੇ ਉਸ ਦਾ ਪੇਟ ਵਿੱਚ ਰਹਿਣਾ ਤੇ ਦੁੱਧ ਛੁਡਵਾਉਣ ਨੂੰ ਢਾਈ ਵਰੇ ਲੱਗ ਜਾਂਦੇ ਹਨ, ਇੱਥੋਂ ਤੱਕ ਕਿ ਗੱਭਰੂ ਬਣ ਜਾਂਦਾ ਹੈਤੇ ਚਾਲੀ ਵਰ੍ਹਿਆਂ ਦਾ ਹੋ ਜਾਂਦਾ ਹੈ, ਤਾਂ ਆਖਦਾ ਹੈ ਕਿ ਐ ਮੇਰਿਆ ਰੱਬਾ! ਮੈਨੂੰ ਤੌਫ਼ੀਕ ਦੇਵੀਂ ਕਿ ਜਿਹੜੇ ਅਹਿਸਾਨ ਤੂੰ ਮੇਰੇ ਮਾਤਾ-ਪਿਤਾ 'ਤੇ ਕੀਤੇ ਹਨ ਉਹਨਾਂ ਦਾ ਧੰਨਵਾਦੀ ਬਣਾ ਤੇ ਇਹ ਕਿ ਨੇਕ ਅਮਲ ਕਮਾਵਾਂ, ਜਿਹਨਾਂ ਨੂੰ ਤੂੰ ਪਸੰਦ ਕਰੇਂ ਤੇ ਮੇਰੀ ਸੰਤਾਨ ਨੂੰ ਵੀ ਨੇਕ ਬਣਾ। ਮੈਂ ਤੇਰੇ ਹਜ਼ੂਰ ਤੌਬਾ ਕਰਦਾ ਹਾਂ (ਕਿ) ਮੈਂ ਆਗਿਆਕਾਰਾਂ ਵਿੱਚੋਂ ਹੋਵਾਂ। (15)

ਇਹੋ ਲੋਕ ਹਨ ਜਿਹਨਾਂ ਦੇ ਚੰਗੇ ਅਮਲ ਅਸੀਂ ਕਬੂਲ ਕਰਾਂਗੇ ਅਤੇ ਉਹਨਾਂ ਦੇ ਗੁਨਾਹਾਂ ਨੂੰ ਮੁਆਫ਼ ਕਰ ਦੇਵਾਂਗੇ ਅਤੇ (ਇਹੋ) ਜੰਨਤ ਵਿੱਚ ਜਾਣ ਵਾਲੇ (ਹੋਣਗੇ)।ਇਹ ਸੱਚਾ ਵਾਅਦਾ ਹੈ। ਜਿਹੜਾ ਉਹਨਾਂ ਨਾਲ ਕੀਤਾ ਜਾਂਦਾ ਹੈ। (16)

ਅਤੇ ਜਿਹੜੇ ਇਨਸਾਨ ਨੇ ਆਪਣੇ ਮਾਂ-ਬਾਪ ਨੂੰ ਕਿਹਾ ਕਿ ਉਹੋ! ਉਹੋ! ਤੁਸੀਂ ਮੈਨੂੰ ਇਹ ਦੱਸਦੇ ਹੋ ਕਿ ਮੈਂ ਜ਼ਮੀਨ 'ਚੋਂ ਕੱਢਿਆ ਜਾਵਾਂਗਾ ਹਾਲਾਂਕਿ ਬਹੁਤ ਸਾਰੇ ਲੋਕ ਮੈਥੋਂ ਪਹਿਲਾਂ ਬੀਤ ਚੁੱਕੇ ਹਨ ਤੇ ਦੋਵੇਂ ਅੱਲਾਹ ਦੀ ਦਰਗਾਹ ਵਿੱਚ ਫ਼ਰਿਆਦ ਕਰਦੇ ਹੋਏ ਆਖਦੇ ਸਨ ਕਿ ਓ-ਬੇਭਾਗ! ਈਮਾਨ ਲੈ ਆ। ਅੱਲਾਹ ਦਾ ਵਾਅਦਾ ਤਾਂ ਸੱਚਾ ਹੈ। ਤਾਂ ਕਹਿਣ ਲੱਗਿਆ ਇਹ ਤਾਂ ਪਹਿਲੇ ਲੋਕਾਂ ਦੀਆਂ ਕਹਾਣੀਆਂ ਹਨ। (17)

ਇਹੋ ਉਹ ਲੋਕ ਹਨ ਜਿਹਨਾਂ ਦੇ ਬਾਰੇ 'ਚ ਜਿੰਨਾਂ ਅਤੇ ਇਨਸਾਨਾਂ ਦੇ ਉਹ ਟੋਲੇ ਜੋ ਅਜਿਹੇ ਹੀ ਅਮਲਾਂ ਵਾਲੇ ਸਨ, ਉਹਨਾਂ ਵਿੱਚ ਹੀ ਇਹ ਸ਼ਾਮਿਲ ਹੋਣਗੇ। ਇਹਨਾਂ ਤੋਂ ਪਹਿਲਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਘਾਟੇ ਵਿੱਚ ਰਹਿਣ ਵਾਲੇ ਸਨ (18)

(ਸੁਰਤ ਅਲ-ਅਹਕਾਫ਼ 15-18)

ਐ ਈਮਾਨ ਵਾਲਿਓ! ਕੋਈ ਕੌਮ ਕਿਸੇ ਕੌਮ ਨਾਲ ਹਾਸਾ-ਮਜ਼ਾਕ ਨਾ ਕਰੇ, ਹੋ ਸਕਦਾ ਹੈ ਕਿ ਉਹ (ਲੋਕ) ਉਹਨਾਂ ਨਾਲੋਂ ਚੰਗੇ ਹੋਣ ਅਤੇ ਨਾ ਜ਼ਨਾਨੀਆਂ ਜ਼ਨਾਨੀਆਂ ਨਾਲ (ਮਖ਼ੌਲਾਂ ਕਰਨ)। ਹੋ ਸਕਦਾ ਹੈ ਕਿ ਉਹ ਉਹਨਾਂ ਨਾਲੋਂ ਚੰਗੀਆਂ ਹੋਣ ਤੇ ਆਪਣੇ ਮੋਮਿਨ ਭਰਾ 'ਚ ਐਬ (ਨੁਕਸ) ਨਾ ਕੱਢਿਆ ਕਰੋ ਤੇ ਨਾ ਇੱਕ ਦੂਜੇ ਦੀਆਂ ਖਿਝਾਂ ਪਕਾਇਆ ਕਰੋ। ਈਮਾਨ ਲਿਆਉਣ ਪਿੱਛੋਂ ਖਿਝਾਂ ਪਕਾ ਕੇ (ਛੇੜ ਛਾੜ ਕਰਨਾ) ਗ਼ਨਾਹ ਹੈਤੇ ਜਿਹੜੇ ਲੋਕ ਤੌਬਾ ਨਾ ਕਰਨ, ਉਹ ਜ਼ਾਲਮ ਹਨ। (11)

88-ਇਸਲਾਮ ਵਿਚ ਔਰਤ ਦਾ ਸਥਾਨ