ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐ ਈਮਾਨ ਵਾਲਿਓ! ਬਹੁਤ ਜ਼ਿਆਦਾ ਗੁਮਾਨ ਕਰਨ ਤੋਂ ਪਰਹੇਜ਼ ਕਰਿਆ ਕਰੋ ਕਿ ਗੁਮਾਨ (ਕਰਨੇ) ਗੁਨਾਹ ਹਨ ਅਤੇ ਇੱਕ-ਦੂਜੇ ਦੇ ਹਾਲ ਦੀਆਂ ਟੋਹਾਂ ਨਾ ਲਾਇਆ ਕਰੋ ਤੇ ਨਾ ਕੋਈ ਕਿਸੇ ਦੀ ਚੁਗ਼ਲੀ/ਨਿੰਦਿਆ ਕਰਿਆ ਕਰੇ। ਕੀ ਤੁਹਾਡੇ ਵਿੱਚੋਂ ਕੋਈ ਇਸ ਗੱਲ ਨੂੰ ਪਸੰਦ ਕਰੇਗਾ ਕਿ ਆਪਣੇ ਮਰੇ ਹੋਏ ਭਾਈ ਦਾ ਮਾਸ ਖਾਵੇ। ਉਸ ਤੋਂ ਤੁਸੀਂ ਜ਼ਰੂਰ ਘਿਰਣਾ ਕਰੋਗੇ। ਤਾਂ ਚੁਗ਼ਲੀ/ਨਿੰਦਿਆ ਨਾ ਕਰਿਆ ਕਰੋ ਅਤੇ ਅੱਲਾਹ ਤੋਂ ਡਰਦੇ ਰਹੋ। ਬੇਸ਼ੱਕ ਅੱਲਾਹ ਤੌਬਾ ਕਬੂਲ ਫ਼ਰਮਾਉਣ ਵਾਲਾ ਮਿਹਰਬਾਨ ਹੈ। (12)

ਐ ਲੋਕੋ! ਅਸੀਂ ਤੁਹਾਨੂੰ ਇੱਕ ਆਦਮੀ ਅਤੇ ਇੱਕ ਤੀਵੀਂ ਤੋਂ ਪੈਦਾ ਕੀਤਾ ਤੇ ਤੁਹਡੀ ਕੌਮ ਤੇ ਕਬੀਲੇ-ਬਰਾਦਰੀਆਂ ਬਣਾ ਦਿੱਤੀਆਂ ਤਾਂਕਿ ਇੱਕ-ਦੂਜੇ ਦੀ ਪਛਾਣ ਕਰ ਸਕੋ ਤੇ ਅੱਲਾਹ ਦੇ ਨਜ਼ਦੀਕ ਤੁਹਾਡੇ ਵਿੱਚੋਂ ਜ਼ਿਆਦਾ ਇੱਜ਼ਤ ਵਾਲਾ ਉਹ ਹੈ, ਜਿਹੜਾ ਜ਼ਿਆਦਾ ਪਰਹੇਜ਼ਗਾਰ ਹੋਵੇ। ਬੇਸ਼ੱਕ ਅੱਲਾਹ ਸਭ ਕੁੱਝ ਜਾਣਨ ਵਾਲਾ ਅਤੇ ਖ਼ਬਰਦਾਰ ਹੈ। (13)

(ਅਲ-ਹੁਜੁਰਾਤ 11-13)

ਅਸੀਂ ਤੁਹਾਨੂੰ ਪਹਿਲੀ ਬਾਰੀ ਵੀ ਤਾਂ) ਪੈਦਾ ਕੀਤਾ ਹੈ। ਤਾਂ ਤੁਸੀਂ (ਦੋਬਾਰਾ ਉੱਠਣ ਨੂੰ ਕਿਉਂ ਸੱਚ ਨਹੀਂ ਸਮਝਦੇ?(57) ਵੇਖੋ ਸਹੀ ਕਿ ਜਿਸ (ਵੀਰਜ) ਨੂੰ ਤੁਸੀਂ (ਜ਼ਨਾਨੀਆਂ ਦੇ ਗਰਭ ਵਿੱਚ)ਟਪਕਾਉਂਦੇ ਹੋ?(58) ਕੀ ਤੁਸੀਂ (ਉਸ ਤੋਂ ਇਨਸਾਨ) ਬਣਾਉਂਦੇ ਹੋ?ਜਾਂ ਅਸੀਂ ਬਣਾਉਂਦੇ ਹਾਂ। (59) ਅਸੀਂ ਤੁਹਾਨੂੰ ਮਰਨਾ ਠਹਿਰਾ ਦਿੱਤਾ ਹੈ ਤੇ ਅਸੀਂ ਇਸ ਗੱਲੋਂ ਬੇਬਸ ਨਹੀਂ। (60) ਹਾਂ, ਕਿ ਤੁਹਾਡੇ ਵਰਗੇ ਹੋਰ ਲੋਕ ਤੁਹਾਡੀ ਥਾਂ ਮੱਲ ਲੈਣ ਤੇ ਤੁਹਾਨੂੰ ਅਜਿਹੇ ਜਹਾਨ ਵਿੱਚ ਜਿਸ ਨੂੰ ਤੁਸੀਂ ਨਹੀਂ ਜਾਣਦੇ, ਪੈਦਾ ਕਰ ਦੇਈਏ (61) ਅਤੇ ਤੁਸੀਂ ਪਹਿਲੀ ਬਾਰੀ ਜੰਮਣਾ ਤਾਂ ਮੰਨ ਹੀ ਲਿਆ ਹੈ। ਫਿਰ ਤੁਸੀਂ ਸੋਚਦੇ ਕਿਉਂ ਨਹੀਂ? (62) ਭਲਾ। ਵੇਖੋ ਤਾਂ ਜੋ ਕੁੱਝ ਤੁਸੀਂ ਬੀਜਦੇ ਹੋ,(63) (ਸੂਰਤ ਅਲ-ਵਾਕਿਆ 57-63)

ਜਿਸ ਦਿਨ ਤੁਸੀਂ ਮੋਮਿਨ ਮਰਦਾਂ ਅਤੇ ਮੋਮਿਨ ਔਰਤਾਂ ਨੂੰ ਵੇਖੋਗੇ ਕਿ ਉਹਨਾਂ (ਦੇ ਈਮਾਨ) ਦੀ ਰੋਸ਼ਨੀ (ਉਹਨਾਂ ਦੇ ਅੱਗੇ-ਅੱਗੇ ਤੋਂ ਸੱਜੇ ਪਾਸੇ ਚੱਲ ਰਹੀ ਹੈ (ਤਾਂ ਉਹਨਾਂ ਨੂੰ ਆਖਿਆ ਜਾਵੇਗਾ ਕਿ ਤੁਹਾਨੂੰ ਖ਼ੁਸ਼ਖ਼ਬਰੀ ਹੋਵੇ ਕਿ ਅੱਜ ਤੁਹਾਡੇ ਲਈ) ਬਾਗ਼/ਬਗੀਚੇ ਹਨ, ਜਿਹਨਾਂ ਦੇ ਹੇਠਾਂ ਨਹਿਰਾਂ ਵਹਿ ਰਹੀਆਂ ਹਨ, ਉਹਨਾਂ ਵਿੱਚ ਹਮੇਸ਼ਾਂ ਰਹੋਗੇ, ਇਹੋ ਵੱਡੀ ਕਾਮਯਾਬੀ ਹੈ। (12)

ਉਸ ਦਿਨ (ਦੋਗਲੇ ਲੋਕਾਂ) ਮੁਨਾਫ਼ਿਕ ਮਰਦ ਅਤੇ ਮੁਨਾਫ਼ਿਕ ਔਰਤਾਂ ਈਮਾਨ ਵਾਲਿਆਂ ਨੂੰ ਕਹਿਣਗੇ ਕਿ ਸਾਡੇ ਵੱਲ ਨਰਮੀ ਵਾਲੀ ਨਜ਼ਰ ਕਰੋ ਕਿ ਅਸੀਂ ਵੀ ਤੁਹਾਡੇ ਚਾਨਣੇ ਦੀ ਰੋਸ਼ਨੀ ਪ੍ਰਾਪਤ ਕਰੀਏ। ਫਿਰ ਉਹਨਾਂ ਦੇ ਵਿਚਕਾਰ ਇੱਕ ਕੰਧ ਬਣਾ ਦਿੱਤੀ ਜਾਵੇਗੀ ਜਿਸ ਵਿੱਚ ਇੱਕ ਦਰਵਾਜ਼ਾ ਹੋਵੇਗਾ ਜਿਹੜਾ ਉਹਨਾਂ ਦੇ

89-ਇਸਲਾਮ ਵਿਚ ਔਰਤ ਦਾ ਸਥਾਨ