ਪੰਨਾ:ਇਸਲਾਮ ਵਿਚ ਔਰਤ ਦਾ ਸਥਾਨ – ਮੁਹੰਮਦ ਜਮੀਲ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਜ਼ਰਤ ਮੁਹੰਮਦ (ਸ.) ਜਦੋਂ ਕਿਸੇ ਸਫ਼ਰ ਲਈ ਰਵਾਨਾ ਹੁੰਦੇ ਤਾਂ ਆਪ ਆਪਣੀਆਂ ਪਤਨੀਆਂ ਦੀਆਂ ਪਰਚੀਆਂ ਪਾ ਕੇ ਲੱਕੀ ਡਰਾਅ ਕੱਢਦੇ ਜਿਸ ਦੇ ਨਾਂ ਦੀ ਪਰਚੀ ਨਿਕਲਦੀ ਉਸ ਨੂੰ ਆਪਣੇ ਨਾਲ ਲੈ ਜਾਂਦੇ।

(ਬੁਖ਼ਾਰੀ)

ਆਪ (ਸ.) ਨੇ ਫ਼ਰਮਾਇਆ ਕਿ ਮੈਂ ਔਰਤਾਂ ਨਾਲ ਹੱਥ ਨਹੀਂ ਮਿਲਾਉਂਦਾ, ਮੇਰਾ ਸੌ ਔਰਤਾਂ ਨੂੰ ਸੰਬੋਧਨ ਕਰਨਾ ਇੰਜ ਹੀ ਹੈ ਜਿਵੇਂ ਕਿਸੇ ਇਕ ਔਰਤ ਨੂੰ ਸੰਬੋਧਨ ਕਰਨਾ (ਇਸ ਲਈ ਹਰੇਕ ਔਰਤ ਨੂੰ ਵੱਖਰੇ ਤੌਰ 'ਤੇ ਸੰਬੋਧਨ ਕਰਨ ਦੀ ਜ਼ਰੂਰਤ ਨਹੀਂ।

ਹਜ਼ਰਤ ਅਬਦੁੱਲਾਹ ਬਿਨ ਉਮਰ ਹਜ਼ਰਤ ਮੁਹੰਮਦ (ਸ.) ਤੋਂ ਅਜਿਹੀ ਔਰਤ ਸਬੰਧੀ ਇਹ ਹੁਕਮ ਰਵਾਇਤ ਕਰਦੇ ਹਨ ਕਿ ਜਿਸ ਦਾ ਪਤੀ ਹੋਵੇ ਅਤੇ ਉਸ ਦੇ ਕੋਲ (ਏਨਾ) ਮਾਲ ਵੀ ਹੋਵੇ ਕਿ ਉਸ ਲਈ ਹੱਜ ਕਰਨਾ ਜ਼ਰੂਰੀ ਹੋਵੇ ਪਰੰਤੂ ਉਸ ਦਾ ਪਤੀ ਉਸ ਨੂੰ ਹੱਜ ਕਰਨ ਦੀ ਆਗਿਆ ਨਾ ਦੇਵੇ। ਤਾਂ ਉਹ ਆਪਣੇ ਪਤੀ ਦੀ ਇਜਾਜ਼ਤ ਤੋਂ ਬਗੈਰ ਹੱਜ ਲਈ ਨਹੀਂ ਜਾ ਸਕਦੀ।

(ਦਰ-ਏ-ਕਤਨੀ ਪੰਨਾ 487)

ਆਦਮੀ ਹਲਾਕ ਹੋਏ ਜਦੋਂ ਉਹ ਔਰਤਾਂ ਦੀ ਆਗਿਆਕਾਰੀ ਕਰਨ ਲੱਗੇ।

(ਮੁਸਤਰਕ ਹਾਕਿਮ)

ਉਹ ਕੌਮ ਕਦੀ ਵੀ ਕਾਮਯਾਬ ਨਹੀਂ ਹੋ ਸਕਦੀ ਜਿਸ ਨੇ ਸੱਤਾ ਦੀ ਬਾਗਡੋਰ ਔਰਤ ਦੇ ਹਵਾਲੇ ਕਰ ਦਿੱਤੀ ਹੋਵੇ।

(ਬੁਖ਼ਾਰੀ, ਤਿਰਜ਼ੀ ਅਤੇ ਅਬੂ ਦਾਊਦ)

ਇਕ ਸਹਾਬੀ ਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤੀ। ਉਸ ਔਰਤ ਕੋਲ ਇੱਕ ਬੱਚਾ ਵੀ ਸੀ ਪਰ ਉਸ ਦਾ ਪਤੀ ਉਸ ਬੱਚੇ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਸੀ ਪਰੰਤੁ ਬੱਚੇ ਦੀ ਮਾਂ ਨੇ ਆਪ (ਸ.) ਕੋਲ ਉਸ ਦੇ ਵਿਰੁੱਧ ਸ਼ਿਕਾਇਤ ਕੀਤੀ। ਤਾਂ ਆਪ ਨੇ ਫ਼ਰਮਾਇਆ ਕਿ ਤੂੰ ਇਸ ਦੀ ਜ਼ਿਆਦਾ ਹੱਕਦਾਰ ਹੈ। ਜਦੋਂ ਤੱਕ ਤੂੰ ਦੁਸਰਾ ਨਿਕਾਹ ਨਹੀਂ ਕਰ ਲੈਂਦੀ।(ਅਬੂ ਦਾਊਦ)

ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਦੇ ਲਈ ਰਮਜ਼ਾਨ ਦੇ ਰੋਜ਼ੇ ਰੱਖਣਾ ਜ਼ਰੂਰੀ ਨਹੀਂ(ਦੂਸਰੇ ਮਹੀਨਿਆਂ ਵਿਚ ਇਸ ਦੀ ਅਦਾਇਗੀ ਕੀਤੀ ਜਾ ਸਕਦੀ

(ਇਬਨ-ਏ-ਮਾਜਾ)

ਹਜ਼ਰਤ ਅਬਦੁੱਲਾਹ ਬਿਨ ਮਸਊਦ (ਰਜ਼ੀ.) ਦੀ ਪਤਨੀ ਹਜ਼ੂਰ (ਸ.) ਦੀ ਸੇਵਾ ਵਿਚ ਹਾਜ਼ਰ ਹੋ ਕੇ ਅਰਜ਼ ਕੀਤੀ ਕਿ ਮੈਂ ਇਕ ਕਾਰੀਗਰ ਔਰਤ ਹਾਂ, ਚੀਜ਼ਾਂ ਤਿਆਰ ਕਰਕੇ ਵੇਚਦੀ ਹਾਂ, ਇਸ ਤਰ੍ਹਾਂ ਮੈਂ ਤਾਂ ਕਮਾ ਸਕਦੀ ਹਾਂ ਪਰੰਤੁ ਮੇਰੇ ਪਤੀ

97-ਇਸਲਾਮ ਵਿਚ ਔਰਤ ਦਾ ਸਥਾਨ