ਮੱਥੇ ਤਿਲਕ ਲਗਾਇਆ
ਹੀਰ ਦੀ ਖਾਤਰ ਮੰਗਣ ਚੜ੍ਹਿਆ
ਘਰ ਘਰ ਅਲਖ ਜਗਾਇਆ
ਜੋਗੀ ਬਣਿਆਂ ਰਾਂਝਾ ਰੰਗਪੁਰ ਖੇੜੇ ਪੁੱਜ ਜਾਂਦਾ ਹੈ ਤੇ ਸੈਦੇ ਦੇ ਦਰ ਅੱਗੇ ਜਾ ਅਲਖ ਜਗਾਉਂਦਾ ਹੈ:
ਉਰਲੇ ਤਾਂ ਵਿਹੜੇ ਜੋਗੀ ਆ ਬੜਿਆ
ਉੱਥੇ ਕੁੜੀਆਂ ਦਾ ਤ੍ਰਿਝਣ ਗੂੰਜਦਾ ਸੀ
ਉੱਠੀ-ਉੱਠੀ ਭਾਬੋ ਜੋਗੀ ਖੈਰ ਪਾ ਦੇ
ਜੋਗੀ ਖੜਿਆਂ ਨੂੰ ਰੈਣ ਬਤੀਤ ਗਈ
ਆਪ ਚੌਲ ਖਾਵੇਂ ਸਾਨੂੰ ਚੀਣਾ ਪਾਵੇਂ
ਸਾਡੀ ਡਾਹਡੇ ਅੱਗੇ ਫਰਿਆਦ ਹੋਵੇ
ਚੀਣਾ ਡੁਲ੍ਹ ਗਿਆ ਤੂੰਬੀ ਫੁਟ ਗਈ
ਸਾਨੂੰ ਚੁਗਦਿਆਂ ਨੂੰ ਰੈਣ ਵਿਹਾ ਗਈ
ਤੈਨੂੰ ਕੀ ਹੋਇਆ ਭਾਬੋ ਕੀ ਹੋਇਆ
ਤੇਰਾ ਰੰਗ ਅਸਮਾਨੀ ਜਰਦ ਹੋਇਆ
ਮੇਰੇ ਨਾਗ ਲੜਿਆ ਨੀ ਨਣਦੇ ਨਾਗ ਲੜਿਆ
ਡੰਗ ਮਾਰ ਬਾਗੀ ਜਾ ਨੀ ਬੜਿਆ
ਚਲ ਚਲ ਨੀ ਭਾਬੋ ਉਸ ਜੋਗੀ ਕੋਲੇ
ਟਾਹਣੀ ਉਸ ਜੋਗੀ ਕੋਲੋਂ ਕਰਵਾ ਲਈਏ ਨੀ
ਉੱਠੀਂ-ਉੱਠੀਂ ਜੋਗੀ ਕੁੰਡਾ ਖੋਹਲ ਸਾਨੂੰ
ਖੜਿਆਂ ਨੂੰ ਰੈਣ ਵਿਹਾ ਗਈ।
ਸਾਡਾ ਹਾਰ ਟੁੱਟਿਆ ਜੀ ਸੁੱਚੇ ਮੋਤੀਆਂ ਦਾ
ਸਾਨੂੰ ਚੁਗਦਿਆਂ ਨੂੰ ਰੈਣ ਵਿਹਾ ਗਈ।
ਗੋਰੀ ਹੀਰ ਅਤੇ ਉਸ ਦੀ ਨਣਾਨ ਸਹਿਤੀ ਦੇ ਜੋਗੀ ਨੂੰ ਮਿਲਣ ਦੇ ਵਿਰਤਾਂਤ ਨੂੰ ਚਿਤਰਦੀ ਹੋਈ ਆਪਣੇ ਦਿਲ ਦੇ ਜਾਨੀ ਦਾ ਵਰਣਨ ਬੜੀਆਂ ਲਟਕਾਂ ਨਾਲ ਕਰ ਜਾਂਦੀ ਹੈ। ਇਹ ਬੜਾ ਹਰਮਨ ਪਿਆਰਾ ਗੀਤ ਹੈ ਸਾਡੀਆਂ ਪੰਜਾਬਣਾਂ ਦਾ:
ਅੰਬਾ ਤੇ ਤੂੰਹੀਂ ਠੰਡੀ ਛਾਂ
ਕੋਈ ਪਰਦੇਸੀ ਜੋਗੀ ਆਣ ਲੱਥੇ
ਚਲ ਨਣਦੇ ਪਾਣੀ ਨੂੰ ਚੱਲੀਏ
ਪਾਣੀ ਦੇ ਪੱਜ ਜੋਗੀ ਦੇਖੀਏ ਨੀ
ਕਿੱਥੇ ਰੱਖਾਂ ਨਣਦੇ ਡੋਲ ਨੀ
ਕਿੱਥੇ ਤਾਂ ਖੜਕੇ ਜੋਗੀ ਦੇਖੀਏ ਨੀ
ਨੀਵੇਂ ਤਾਂ ਧਰਦੈ ਭਾਬੋ ਡੋਲ ਨੀ
9/ ਇਸ਼ਕ ਸਿਰਾਂ ਦੀ ਬਾਜ਼ੀ