ਪੰਨਾ:ਇਹ ਰੰਗ ਗ਼ਜ਼ਲ ਦਾ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਕਿਸੇ ਮੌਸਮ ਦਾ ਹਾਲ ਜਾਂ ਕਿਸੇ ਬਾਗ਼ ਦਾ ਹਾਲ ਜਾਂ ਨੇਚਰ ਦੇ ਸੁਹਪੱਣ ਦਾ ਜ਼ਿਕਰ ਕਰਨ ਲਗ ਪਏ। ਉਰਦੂ ਦੇ ਕਈ ਨਵੀਨ ਕਵੀਆਂ ਨੇ ਦੇਸ਼ ਭਗਤੀ ਨੂੰ ਵੀ ਗ਼ਜ਼ਲ ਦਾ ਮਜ਼ਮੂਨ ਬਣਾਇਆ ਹੈ। ਫਾਰਸੀ ਦੀ ਉਚੇ ਦਰਜੇ ਦੀ ਗ਼ਜ਼ਲ ਵਿਚ ਤਸੱਵਫ Mysticism (ਰਿਹੱਸਵਾਦ)ਜਾਂ ਫਲਸਫਾ ਜਾਂ ਮਾਅਰਫਤ (ਅਧਿਆਤਮਵਾਦ) spiritualism ਮਿਲਦਾ ਹੈ। ਉਰਦੂ ਦੇ ਪਹਿਲੇ ਕਵੀਆਂ ਨੇ ਅਪਣੇ ਪ੍ਰੀਤਮ ਦੀ ਖੂਬਸੂਰਤੀ ਦਾ ਜ਼ਿਕਰ ਵੀ ਬਹੁਤ ਖੋਲ੍ਹ ਕੇ ਕੀਤਾ ਹੈ ਅਤੇ ਉਸ ਦੇ ਸ਼ਰੀਰਕ ਅੰਗਾਂ, ਲਿਬਾਸ ਜਾਂ ਹੋਰ ਪਾਨ ਆਦਿ ਚੱਬਣ ਦਾ ਹਾਲ ਵੀ ਲਿਖਿਆ ਹੈ ਪਰ ਹੁਣ ਇਹ ਰਿਵਾਜ ਨਹੀਂ ਰਿਹਾ ਬਲਕਿ ਕਿਸੇ ਸੁਹਣੇ ਦੇ ਅੰਗਾਂ ਜਾਂ ਲਿਬਾਸ ਦਾ ਵਰਣਨ ਬੁਰਾ ਸਮਝਿਆ ਜਾਣ ਲਗ ਪਿਆ ਹੈ। ਅੱਜ-ਕਲ ਤਾਂ ਬਹੁਤ ਸਾਰੇ ਸਿਆਸੀ ਮਜ਼ਮੂਨ ਵੀ ਗ਼ਜ਼ਲ ਰਾਹੀਂ ਲੋਕਾਂ ਦੇ ਸਾਹਮਣੇ ਰਖੇ ਜਾਂਦੇ ਹਨ। ਆਦਮੀ ਨੂੰ ਆਦਮੀ ਨਾਲ ਪਿਆਰ ਹੋ ਸਕਦਾ ਹੈ ਅਤੇ ਆਦਮੀ ਨੂੰ ਰੱਬ ਨਾਲ ਵੀ ਪਿਆਰ ਹੋ ਸਕਦਾ ਹੈ ਇਸ ਰੱਬੀ ਪਿਆਰ ਨੂੰ ਇਸ਼ਕੇ-ਹਕੀਕੀ ਕਿਹਾ ਜਾਂਦਾ ਹੈ। ਏਸ ਹਕੀਕੀ ਇਸ਼ਕ ਨੂੰ ਵੀ ਬਹੁਤ ਸਾਰੇ ਸੂਫੀ ਕਵੀਆਂ ਨੇ ਅਪਣੀਆਂ ਗ਼ਜ਼ਲਾਂ ਵਿਚ ਰੂਪਮਾਨ ਕੀਤਾ ਹੈ ਪਰ ਇਸ ਦਾ ਰੰਗ ਦੁਨੀਆਵੀ (ਜਿਸ ਨੂੰ ਇਸ਼ਕੇ-ਮਿਜਾਜ਼ੀ ਕਿਹਾਜਾਂਦਾ ਹੈ) ਹੀ ਰੱਖਿਆ ਹੈ। ਜਿੱਦਾਂ ਕਿ ਗ਼ਾਲਿਬ ਨੇ ਅਪਣੇ ਇਕ ਸ਼ਿਅਰਵਿਚ ਕਿਹਾ ਹੈ।

ਹਰ ਚੰਦ ਹੋ ਮੁਸ਼ਾਹਦਾਏ ਹੱਕ ਕੀ ਗੁਫ਼ਤਗੂ,
ਬਨਤੀ ਨਹੀਂ ਹੈ ਸਾਗਰ ਓ ਮੀਨਾ ਕਹੇ ਬਗ਼ੈਰ।

ਅਰਥ:-ਭਾਵੇਂ ਇਸ਼ਵਰ-ਦਰਸ ਦੀ ਕਰਦੇ ਹਾਂ ਗੱਲ
ਮਦਰਾ-ਪਿਆਲੇਬਿਨ ਕਹੇ ਹੁੰਦੀ ਨਹੀਂ ਗੁਜ਼ਰ।

ਇਸ ਲਈ ਕੁਦਰਤੀ ਤੌਰ ਤੇ ਗ਼ਜ਼ਲ ਦੇ ਬਹੁਤ ਸਾਰੇ ਸ਼ਿਅਰਾਂ ਦਾ