ਪੰਨਾ:ਇਹ ਰੰਗ ਗ਼ਜ਼ਲ ਦਾ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੯

ਰੰਗ ਭਾਵੇਂ ਸ਼ੋਖ ਹੈ ਗੁਲਨਾਰ ਦਾ

ਮੈਨੂੰ ਇਹ ਗੱਲ ਪੜ੍ਹ ਕੇ ਬਹੁਤ ਖੁਸ਼ੀ ਹੋਈ ਹੈ ਕਿ ਇਨ੍ਹਾਂ ਗ਼ਜ਼ਲਾਂ ਵਿਚ ਪੰਜਾਬੀ ਜੀਵਨ ਦਾ ਰੰਗ ਪੂਰੀ ਤਰ੍ਹਾਂ ਉਘੜਦਾ ਹੈ ਸੱਸੀ ਪੁਨੂੰ, ਹੀਰ ਰਾਂਝਾ, ਸੁਹਣੀ ਮਹੀਂਵਾਲ ਆਦਿ ਪੁਰਾਤਨ ਪ੍ਰੇਮੀ ਜੋੜਿਆਂ ਦਾ ਜ਼ਿਕਰ ਅਕਸਰ ਆਉਂਦਾ ਰਹਿੰਦਾ ਹੈ ਅਤੇ ਗ਼ਜ਼ਲ ਨੂੰ ਬੜਾ ਰੋਚਕ ਬਣਾ ਜਾਂਦਾ ਹੈ।

ਮੁਹਾਵਰੇ ਵੀ ਕਿਤੇ ਕਿਤੇ ਇਦਾਂ ਹੀ ਪ੍ਰਤੀਤ ਹੁੰਦੇ ਹਨ ਜਿਦਾਂ ਆਟੇ ਵਿਚ ਲੂਣ ਹੁੰਦਾ ਹੈ ਜਿਦਾਂ:

ਹੱਥ ਪਹਿਲਾਂ ਮਲਾ 'ਰਤਨ' ਲੋਕੀ
ਕਰਦੇ ਰਹਿੰਦੇ ਨੇ ਫੇਰ ਹੱਥ ਫੇਰੀ
ਸਾਰੀ ਦੁਨੀਆਂ ਦੀ ਫਿਰ ਗਈ ਹੈ ਨਜ਼ਰ
ਜਿਸ ਘੜੀ ਤੋਂ ਹੈ ਤੂੰ ਨਜ਼ਰ ਫੇਰੀ
ਹੋ ਗਏ ਭਾਵੇਂ ਇਸ਼ਕ ਵਿਚ ਬਦਨਾਮ
ਤੂੰ ਤਾਂ ਸਾਨੂੰ ਦਿਲਾਂ ਤੋਂ ਲਾਹ ਨਹੀਂ
ਕੋਈ ਦਿਲ ਵਿਚ ਘਰ ਕਰ ਬੈਠਦਾ ਹੈ
ਇਸੇ ਨੂੰ ਆਖਦੇ ਨੇ ਪਿਆਰ ਹੋਇਆ।
ਜੱਗ ਵਿਚ ਕਿਤੇ ਨਾ ਢੋਈ ਮਿਲਦੀ ਨਕਾਰਿਆਂ ਨੂੰ

ਮੰਜ਼ਿਲ ਹੈ ਦੂਰ ਦਿਸਦੀ ਹਿੰਮਤ ਦੇ ਹਾਰਿਆਂ ਨੂੰ ਇਨ੍ਹਾਂ ਗ਼ਜ਼ਲਾਂ ਦੀ ਬੋਲੀ ਬੜੀ ਸਾਫ਼, ਠੇਠ, ਸਾਦੀ ਅਤੇ ਮਿੱਠੀ ਹੈ। ਗ਼ਜ਼ਲ ਵਿਚ ਔਖੇ ਸ਼ਬਦਾਂ ਦੀ ਵਰਤੋਂ ਤਾਂ ਹੋ ਹੀ ਨਹੀਂ ਸਕਦੀ ਕਿਤੇ ਕਿਤੇ ਉਰਦੂ ਫਾਰਸੀ ਦੇ ਸ਼ਬਦਾਂ ਦੀ ਵਰਤੋਂ ਭਾਰੀ ਪ੍ਰਤੀਤ ਹੁੰਦੀ ਹੈ ਪਰ ਗ਼ਜ਼ਲ ਹੈ ਹੀ ਉਰਦੂ ਫਾਰਸੀ ਦੀ ਵਸਤੂ ਇਸ ਲਈ ਪੰਜਾਬੀ ਦੇ ਗ਼ਜ਼ਲ ਲਿਖਣ ਵਾਲੇ ਕਵੀਆਂ ਨੂੰ ਮੁਆਫ ਕੀਤਾ ਜਾ ਸਕਦਾ ਹੈ। ਮੈਨੂੰ ਪੂਰੀ ਆਸ ਹੈ ਕਿ ਪੰਜਾਬੀ ਦੇ ਆਉਣ ਵਾਲੇ ਕਵੀ ਜਿਹੜੇ