ਪੰਨਾ:ਇਹ ਰੰਗ ਗ਼ਜ਼ਲ ਦਾ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੫੩

ਇਸ਼ਕ ਨੂੰ ਜੋ ਹੱਵਸ ਸਮਝ ਬੈਠੇ
ਉਹ ਹੈ ਝੂਠਾ ਉਹ ਦਿਲ ਦਾ ਕਾਲਾ ਹੈ

ਮਰਤਬਾ ਸਿਦਕ ਨਾਲ ਮਿਲਦਾ ਹੈ
ਕੋਈ ਅਦਨਾ ਹੈ ਭਾਵੇਂ ਆਲਾ ਹੈ

ਰੂਹ ਵਿਚੋਂ ਜਨਮ ਹੈ ਲੈਂਦਾ ਇਸ਼ਕ
ਦਿਲ ਦਾ ਸਮਝੋ ਨਾ ਇਹ ਉਛਾਲਾ ਹੈ

ਜਿਸ ਦੇ ਅੰਦਰ ਜਹਾਨ ਦਿੱਸਦਾ ਹੈ
ਦਿਲ ਉਹ ਜਮਸ਼ੈਦ ਦਾ ਪਿਆਲਾ ਹੈ

ਭਾਵੇਂ 'ਕੁਸ਼ਤਾ' ਗ਼ਜ਼ਲ ਦਾ ਸੀ ਉਸਤਾਦ
'ਰਤਨ' ਦਾ ਰੰਗ ਕੁਝ ਨਿਰਾਲਾ ਹੈ


ਰੁਬਾਈ

ਅੱਜ ਦੀ ਦੁਨੀਆਂ ਦਿਸੇ ਪਿਆਰ ਤੋਂ ਖਾਲੀ ਖਾਲੀ
ਗੰਧ ਤੋਂ ਹੀਨ ਭਰੇ ਫੁੱਲ ਨੇ ਡਾਲੀ ਡਾਲੀ
ਪਿਆਰ ਦੀ ਜੋਤ ਬਿਨਾਂ ਦਿਲ ਨਜ਼ਰ ਆਉਂਦੇ ਇਦਾਂ
ਚੰਦ ਬਿਨ ਰਾਤ ਜਿਵੇਂ ਦਿਸਦੀ ਹੈ ਕਾਲੀ ਕਾਲੀ