ਪੰਨਾ:ਇਹ ਰੰਗ ਗ਼ਜ਼ਲ ਦਾ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਯਾਰੋ ਦੁਹਾਈ

 
ਦੁਹਾਈ ਇਸ਼ਕ ਤੋਂ ਯਾਰੋ ਦੁਹਾਈ
ਹਕੀਮਾਂ ਨੂੰ ਨਹੀਂ ਲੱਭੀ ਦਵਾਈ

ਝਨਾਂ ਨੂੰ ਕੱਚਿਆਂ ਤੇ ਤਰਨ ਵਾਲੀ
ਇਨੂੰ ਕੱਚਾ ਵੀ ਨਾ ਦਿੱਤਾ ਦਿਖਾਈ ?

‡ਮੇਰੇ ਦਿਲ ਦੀ ਕਲੀ ਨਾ ਖਿੜ ਸਕੀ ਜਦ
‡ਮੋਰੇ ਭਾਣੇ ਬਹਾਰ ਆਈ ਨਾ ਆਈ

+ਮੇਰੀ ਨਜ਼ਰਾਂ ਤੋਂ ਲੁਕ ਕੇ ਰਹਿਣ ਵਾਲੇ
‡ਤੇਰੀ ਸੂਰਤ ਤਾਂ ਹੈ ਦਿਲ ਵਿਚ ਸਮਾਈ

ਕੋਈ ਪੁੱਛੇ ਤਾਂ ਉਸ ਸੁਹਣੇ ਤੋਂ ਜਾ ਕੇ
ਇਹ ਕਿਸਨੇ ਅੱਗ ਸੀਨੇ ਵਿਚ ਲਾਈ

ਜ਼ਰਾ ਚਿੱਤ-ਚੋਰ ਮੇਰੇ ਦੱਸ ਮੈਨੂੰ
ਇਹ ਚੋਰੀ ਕਿਸ ਨੇ ਹੈ ਤੈਨੂੰ ਸਖਾਈ

ਉਹ ਭੋਲਾ ਹੈ ਜਾਂ ਉਸ ਨੂੰ ਸ਼ੋਖ ਆਖੋ
ਲਗਾਈ ਅੱਗ ਤੇ ਫਿਰ ਨਾ ਬੁਝਾਈ

ਮੇਰਾ ਵਿਸ਼ਵਾਸ ਹੈ ਹੋ ਹੀ ਹੈ ਜਾਂਦੀ
ਮੁਹੱਬਤ ਵਿਚ ਵੀ ਦਿਲ ਦੀ ਸਫਾਈ

ਬੁਝਾਏ ਕੋਈ ਸ਼ਰਬਤ ਪਿਆਸ ਦਿਲ ਦੀ
ਤਰਿਹ ਵਧਦੀ ਹੈ ਨਿੱਤ ਦੂਣੀ ਸਵਾਈ

‡ਮਿਰੇ ਪੜ੍ਹੋ +ਮਿਰੀ ਪੜ੍ਹੋ ‡ਤਿਰੀ ਪੜ੍ਹੋ
}}