ਪੰਨਾ:ਇਹ ਰੰਗ ਗ਼ਜ਼ਲ ਦਾ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਬਰ ਕੋਈ

ਜਾਨ ਦਾ ਜੇ ਨਾ ਹੁੰਦਾ ਡਰ ਕੋਈ
ਇਸ਼ਕ ਕਰ ਦੇਖਦਾ ਤਾਂ ਹਰ ਕੋਈ

ਮੇਰੀਆਂ ਆਹਾਂ ਦਾ ਹੈ ਪੱਥਰ ਦਿਲ!
ਤੇਰੇ ਦਿਲ ਤੇ ਨਹੀਂ ਅਸਰ ਕੋਈ

ਭਾਲ ਵਿਚ ਤੇਰੀ ਖੋ ਗਿਆ ਹਾਂ ਮੈਂ
ਅਪਣੀ ਮੈਨੂੰ ਨਹੀਂ ਖ਼ਬਰ ਕੋਈ

ਮੱਥਾ ਰਗੜਾਂ ਮੈਂ ਕਿਹੜੀ ਥਾਂ ਉਤੇ
ਤੇਰਾ ਦਿਸਦਾ ਨਹੀਂ ਹੈ ਦਰ ਕੋਈ

ਤੇਰੇ ਘਰ ਦੀ ਹੀ ਖੋਜ ਕਰਦਾ ਹਾਂ
ਭਾਵੇਂ ਤੇਰਾ ਨਹੀਂ ਹੈ ਘਰ ਕੋਈ

ਰੋਕ ਸਕਦਾ ਹੈ ਇਸ਼ਕ ਦਾ ਹੜ੍ਹ ਕੌਣ
ਦਿਲ ਤੇ ਕਿੱਦਾਂ ਕਰੇ ਜਬਰ ਕੋਈ

ਇਹ ਹੈ ਔਖਾ, ਬਹੁਤ ਬਹੁਤ ਔਖਾ
ਇਸ਼ਕ ਵਿਚ ਕਰ ਸਕੇ ਸਬਰ ਕੋਈ

ਜਿਸ ਨੂੰ ਮਿਲਦਾ ਹੈ ਕੁਝ ਪਤਾ ਤੇਰਾ
ਰਹਿੰਦੀ ਅਪਣੀ ਨਹੀਂ ਖ਼ਬਰ ਕੋਈ

ਹੈ ਹਕੀਮੋਂ ਜੁਦਾਈ ਵਿਚ ਦਿਲ ਤੇ
ਕਰਦੀ ਦਾਰੂ ਨਹੀਂ ਅਸਰ ਕੋਈ