ਪੰਨਾ:ਇਹ ਰੰਗ ਗ਼ਜ਼ਲ ਦਾ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰ ਲਿਆ ਮੰਨਜ਼ੂਰ

 
ਇਸ਼ਕ ਨੇ ਉਸ ਨੂੰ ਕਰ ਲਿਆ ਮੰਨਜ਼ੂਰ
ਲੈਲਾ ਭਾਵੇਂ ਨਹੀਂ ਸੀ ਕੋਈ ਹੂਰ

ਅੱਜ ਭਰ ਕੇ ਪਿਆਲਾ ਦੇਹ ਸਾਕੀ
ਥੱਕਾ ਹੋਇਆ ਹਾਂ ਮੈਂ ਤੇ ਮੰਜ਼ਿਲ ਦੂਰ

ਪੱਛਮੀ ਸੱਭਿਯਤਾ ਦੇ ਚਾਨਣ ਵਿਚ
ਮੈਨੂੰ ਦਿਸਦਾ ਨਹੀਂ ਹੈ ਕੋਈ ਨੂਰ

ਹਰ ਜੁਰਮ ਦੀ ਸਜ਼ਾ ਮਿਲੇ ਇਥੇ
ਭਾਵੇਂ ਕਰਦਾ ਹੈ ਕੋਈ ਹੋ ਮਜਬੂਰ

ਫਿਰ ਵੀ ਧਨਵਾਨ ਨਾਜ਼ ਕਰਦਾ ਹੈ
ਉਸ ਦੀ ਖ਼ਾਤਰ ਕਮਾਏ ਗੋ ਮਜ਼ਦੂਰ

ਅੱਜ ਮੈਨੂੰ ਨਾ ਛੇੜ ਤੂੰ ਜ਼ਾਹਿਦ
ਅੱਜ ਹਾਂ ਮੈਂ ਬਹੁਤ ਨਸ਼ੇ ਵਿਚ ਚੂਰ

ਹੁਸਨ ਦੀ ਕਿਸੇ ਨੇ ਪੁੱਛ ਕਰਨੀ ਸੀ
ਇਸ਼ਕ ਨੇ ਕੀਤਾ ਏਸ ਨੂੰ ਮਸ਼ਹੂਰ

ਭੁੱਲ ਕੇ ਤੈਨੂੰ ਦਿਲ ਹਾਂ ਦੇ ਬੈਠਾ
ਮੇਰੀ ਗ਼ਲਤੀ ਹੈ, ਇਹ ਹੈ ਮੇਰਾ ਕਸੂਰ

ਤੂੰ ਜੇ ਚਾਹੇਂ ਮਿਲਾਪ ਹੋ ਸਕਦੈ
ਤੈਥੋਂ ਤੇਰਾ 'ਰਤਨ' ਨਹੀਂ ਕੁਝ ਦੂਰ