ਪੰਨਾ:ਇਹ ਰੰਗ ਗ਼ਜ਼ਲ ਦਾ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਪਰਚਾ ਨਹੀਂ ਸਕਦਾ'

{ਇਕ ਮਸਤੀ ਦੇ ਵੇਗ ਵਿਚ ਲਿਖੀ ਹੋਈ ਗ਼ਜ਼ਲ}

ਮੈਂ ਨੱਚਦਾ ਹਾਂ ਜਿਵੇਂ ਇਕ ਮੋਰ ਬਾਗ਼ਾਂ ਵਿਚ ਨੱਚਦਾ ਹੈ
‡ਮੇਰੇ ਦਿਲ ਦੀ ਖ਼ੁਸ਼ੀ ਦੀ ਥਾਹ ਕੋਈ ਪਾ ਨਹੀਂ ਸਕਦਾ

ਇਹ ਜਜ਼ਬੇ ਮੇਰੇ ਦਿਲ ਦੇ ਮੇਰੀ ਦੁਨੀਆਂ ਨੂੰ ਜਗਾਂਦੇ ਨੇ
ਬਿਨਾ ਮਸਤੀ ਦੇ ਮੈਂ ਕੋਈ ਤਰਾਨਾ ਗਾ ਨਹੀਂ ਸਕਦਾ

‡ਮੇਰੇ ਦਿਲ ਨੂੰ ਕਿਸੇ ਦਾ ਪ੍ਰੇਮ ਆਕੇ ਮਸਤ ਕਰਦਾ ਹੈ
ਨਸ਼ਾ ਇਸ ਪ੍ਰੇਮ ਦਾ ਮਦਰਾ ਦੇ ਅੰਦਰ ਪਾ ਨਹੀਂ ਸਕਦਾ

ਕਿਸੇ ਦੇ ਮੱਧਭਰੇ ਨੈਣਾ ਨੇ ਜਿਸ ਨੂੰ ਮਸਤ ਕੀਤਾ ਹੈ
ਉਹ ਠੇਕੇ ਵਿਚ ਸ਼ਰਾਬਾਂ ਨਾਲ ਦਿਲ ਪਰਚਾ ਨਹੀਂ ਸਕਦਾ

ਮੇਰੀ ਮਸਤੀ ਚੋਂ ਮੈਨੂੰ ਸੁਰਗ ਦਾ ਆਨੰਦ ਮਿਲਦਾ ਹੈ
ਉਧਾਰਾ ਕੋਈ ਲਾਰਾ ਮੈਨੂੰ ਹੁਣ ਭਰਮਾ ਨਹੀਂ ਸਕਦਾ

ਪ੍ਰੇਮ ਦਿਲ ਦਾ ਇਕ ਲੱਛਣ ਸਿਆਣੇ ਦੱਸਦੇ ਮੈਨੂੰ
ਉਹ ਧੋਖਾ ਦੇ ਨਹੀਂ ਸਕਦਾ ਉਹ ਧੋਖਾ ਖਾ ਨਹੀਂ ਸਕਦਾ

‡ਮਿਰੇ ਪੜ੍ਹੋ