ਪੰਨਾ:ਉਪਕਾਰ ਦਰਸ਼ਨ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਨਾਨਕ ਦੇ ਚੋਜ

ਨੂਰ ਦਾ ਚੋਲਾ ਗੁਰੂ ਨਾਨਕ ਨੇ,
ਜੱਗ ਤੇ ਧਾਰਿਆ।
ਚੜ੍ਹ ਪਿਆ ਉਹ ਚੰਦ੍ਰਮਾ,
ਜਿਸ ਡੁਬਿਆਂ ਨੂੰ ਤਾਰਿਆ।
'ਤ੍ਰਿਪਤਾ' ਨੇ ਜਾਇਆ ਲਾਲ ਉਹ,
ਜਿਸ ਤ੍ਰਿਪਤ ਕੀਤਾ ਜੱਗ ਨੂੰ।
ਜਿਸ ਮੇਟ ਦਿਤਾ ਦੂਈ ਨੂੰ,
ਜਿਸ ਤਾਰ ਦਿਤਾ ਠੱਗ ਨੂੰ।
ਕਰ ਕੇ ਉਹ ਸੌਦੇ ਸੱਚ ਦੇ,
ਖਾ ਕੇ ਚਪੇੜਾਂ ਹੱਸਦਾ।
ਘਰ ਦੀ ਹੀ ਪੂੰਜੀ ਵੰਡ ਕੇ,
ਉਹ ਵੰਡ ਖਾਣਾ ਦਸਦਾ।
ਜਮਨਾਂ 'ਚ ਫੂਕਾਂ ਮਾਰ ਕੇ,
ਜਿਸ 'ਸ਼ਾਮ' ਕੀਤਾ 'ਸ਼ਾਮ' ਨੂੰ।
ਉਹ ਸੱਪ ਛਾਂ ਕਰਦਾ ਫਿਰੇ,
ਨਾਨਕ ਗੁਰੂ ਦੇ ਨਾਮ ਨੂੰ।

-੧੦-