ਪੰਨਾ:ਉਪਕਾਰ ਦਰਸ਼ਨ.pdf/102

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸੜ ਰਹੇ ਨੇ ਸਿਖ ਖਿੰਗਰਾਂ ਵਾਂਗੂੰ,
ਚੜ੍ਹਿਆ ਹੋਇਆ ਜ਼ੁਲਮ ਦਾ ਆਵਾ।
ਅਜ ਤੋਂ ਸਿਖ ਅਸੀਂ ਨਹੀਂ ਤੇਰੇ,
ਦੇ ਆਏ ਇਉਂ ਲਿਖ ਬੇ-ਦਾਵਾ।

ਪਿਟਣ ਲਗੀਆਂ ਮਾਰ ਦੁਹੱਥੜਾਂ,
ਹਾਏ ਹਾਏ ਭਾਗ ਤੁਹਾਡੇ ਖੋਟੇ।
ਕਿਉਂ ਨਹੀਂ ਉਸ ਦੀਆਂ ਅਖੀਆਂ ਸਾਹਵੇਂ,
ਹੋ ਗਏ ਲੜ ਕੇ ਟੋਟੇ ਟੋਟੇ।

ਮਾਝੇ ਵਾਲੀ ਸ਼ਾਨ ਕਪੁਤਰੋ,
ਡੋਬ ਆਏ ਹੋ ਸ਼ਰਮ ਦੇ ਲੋਟੇ।
ਕਿਉਂ ਨਹੀਂ ਵਿਚ ਬਿਆਸਾ ਡੁਬ ਕੇ,
ਮਰ ਗਏ ਜਾਨ ਬਚਾਊ ਝੋਟੇ।

ਲਾਹ ਦੇਵੋ ਦਸਤਾਰਾਂ ਸਾਨੂੰ,
ਲੌ ਪਾ ਲੌ ਗਲ ਸਾਡੇ ਲੀੜੇ।
ਕਤੋ ਚਰਖੇ ਅੰਦਰ ਵੜ ਕੇ,
ਪਾ ਲੋ ਵੰਗਾਂ ਡਾਹ ਲੌ ਪੀਹੜੇ।

ਜੂੜੇ ਖੋਹਲ ਕਰਾ ਲੋ ਗੁਤਾਂ,
ਬਣ ਗਏ ਓ ਲਾਲਚ ਦੇ ਕੀੜੇ।
ਦੇਹੋ ਤੇਗਾਂ ਅਸੀਂ ਰਣ ਨੂੰ ਜਾਈਏ,
ਖਾ ਖਾ ਕੇ ਪਾਨਾਂ ਦੇ ਬੀੜੇ।

-੧੦੨-