ਪੰਨਾ:ਉਪਕਾਰ ਦਰਸ਼ਨ.pdf/117

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਬਹੀਏ ਅਸੀਂ ਸਰਹੱਦਾਂ ਤੇ 'ਵਾੜ' ਬਣ ਕੇ,
ਬੂਥੀ ਭੰਨੀਏ ਉਠ ਅਬਦਾਲੀਆਂ ਦੀ।
ਉਚੀ ਚੋਟੀ ਹਿਮਾਚਲ ਦੀ ਜਿਵੇਂ ਦਿਸੇ,
ਦਿਸੇ ਇਸ ਤਰਾਂ ਸ਼ਾਨ ਅਕਾਲੀਆਂ ਦੀ।

ਮਾਰਾਂ ਮਾਰ ਬਜ਼ੁਰਗ ਉਹ ਛਡ ਗਏ ਨੇ,
ਸਾਡੇ ਪਾਸ ਅਮਾਨ ਰਿਆਸਤਾਂ ਦੀ।
ਆਪਾਂ ਜੱਗ ਉਤੇ ਭਾਵੇਂ ਮਿਟ ਜਾਈਏ,
ਮਿਟਣ ਦੇਣੀ ਨਹੀਂ ਸ਼ਾਨ ਰਿਆਸਤਾਂ ਦੀ।
ਨਹੀਂ ਅੰਗਰੇਜ਼ ਵੀ ਏਹਨੂੰ ਮਟਾ ਸਕੇ,
ਰਹੇ ਮੰਨਦੇ ਆਨ ਰਿਆਸਤਾਂ ਦੀ
ਐਰ ਗੈਰ ਨੂੰ ਅਸਾਂ ਉਠਾ ਏਥੋਂ,
ਕਰਨੀ ਕੌਂਸਲ ਵਿਦਮਾਨ ਰਿਆਸਤਾਂ ਦੀ।

ਫੂਹੜੀ ਸਦਾ ਦੇ ਲਈ ਲਪੇਟ ਦੇਣੀ,
ਗੰਦੇ ਹਾਕਮਾਂ ਦੀਆਂ ਬਹਾਲੀਆਂ ਦੀ।
ਚੰਦ ਚੌਧਵੀਂ ਦਾ ਜੀਕਣ ਚਮਕਦਾ ਏ,
ਰਹੇ ਚਮਦੀ ਸ਼ਾਨ ਅਕਾਲੀਆਂ ਦੀ।

'ਪਰਜਾ ਮੰਡਲੀਉਂ' ਅਤੇ ਕਮਿਊਨਿਸਟੋ,
ਚੰਗਾ ਵਕਤ ਵਖੇਵੇਂ ਦਾ ਤਾੜਿਆ ਜੇ।
ਹੁਣ ਹੋਰ ਕੀਹ ਚੰਦ ਚੜ੍ਹਾਨ ਲਗੇ,
ਅਗੇ ਜਗ ਬਥੇਰਾ ਉਜਾੜਿਆ ਜੇ।

-੧੧੭-