ਪੰਨਾ:ਉਪਕਾਰ ਦਰਸ਼ਨ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬ ਦਾ ਸਿੱਖ ਕਹਿੰਦਾ ਏ

ਮੈਂ ਹਾਂ ਦੇਸ਼ ਸੇਵਕ ਵਤਨ ਦਾ ਪੁਜਾਰੀ,
ਵਤਨ ਤੋਂ ਕੋਈ ਚੀਜ਼ ਮੈਨੂੰ ਨਾ ਪਿਆਰੀ।
ਮੈਂ 'ਭਾਈ ਲਈ ਭਾਈ' ਮੈਂ ਵੈਰੀ ਲਈ ਵੈਰੀ,
ਮੈਂ ਵੈਰੀ ਨੂੰ ਦੇਖਾਂ ਸਦਾ ਅਖ ਕੈਰੀ।

ਮੈਂ ਸਿਖਿਆ ਵਤਨ ਹੇਤ ਆਜ਼ਾਦ ਹੋਣਾ,
ਮੈਂ ਸਿਖਿਆ ਪੰਜਾਬ ਹੇਤ ਬਰਬਾਦ ਹੋਣਾ।
ਵਤਨ ਹੋਤ ਲਾਵਾਂ ਮੈਂ ਸੂਲੀ ਤੇ ਬਾਜ਼ੀ,
ਵਤਨ ਲਈ ਮੈਂ ਰਿੱਝਨੇ ਤੇ ਸੜਨੇ ਨੂੰ ਰਾਜ਼ੀ।

ਕਿਨਕੇ ਪੰਜਾਬ ਦੇ ਇਹ 'ਕੋਹ ਨੂਰ' ਮੇਰੇ।
ਇਹ ਟਿਬੇ ਵਤਨ ਦੇ ਨੇ 'ਕੋਹਿਤੂਰ' ਮੇਰੇ।
ਮਿੱਟੀ ਪੰਜਾਬ ਦੀ ਤੇ ਹੈ ਨਾਜ਼ ਮੈਨੂੰ,
ਤੇ ਬਾਹਾਂ ਦੇ ਬਲ ਦਾ ਹੈ ਅੰਦਾਜ਼ ਮੈਨੂੰ।

ਮੈਂ ਤਾਂ ਘੋਲ ਪੀਤੇ ਨੇ ਤੇਗਾਂ ਤੇ ਖੰਡੇ,
ਨਹੀਂ ਬਿਰਕਦੇ ਵੈਰੀ ਮੇਰੇ ਤੁਰੰਡੇ।
ਮੇਰੇ ਦੇਸ਼ ਦੇ ਜੱਗ ਤੇ ਝੂਲਣਗੇ ਝੰਡੇ,
ਮੈਂ ਵੈਰੀ ਵਤਨ ਦੇ ਨੇ ਮਿਲ ਮਿਲ ਕੇ ਚੰਡੇ।

-੧੨੮-