ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/133

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਉਹ ਬੰਨਿਓਂ ਆਇਆ ਦੌੜਦਾ, ਇਉਂ ਗੱਲ ਸੁਣਾਈ।
*[1]ਬਾਬਾ ਅਦ 'ਰਣਦੀਥ ਥਿੰਦ', ਦੌਂਦੀ ਪਿਤਵਾਈ।
ਉਨੇ ਤਿਤਲੋਂ ਤਨਤ ਲ ਹੋਲ ਵਿਤ, ਹੈ ਬਲੀ ਮੰਦਾਈ।
ਭੁਤਾ ਮੇਲੇ ਲਾਦ ਵਿਤ, ਤੋਈ ਮਲੇ ਨਾ ਭਾਈ।

ਥਭ ਲੈ ਦਾਉ ਣਾਣੇ ਆਣ ਤੇ, ਨਹੀਂ ਲੈਂਦਾ ਪਾਈ।
ਮੈਂ ਫਲਾ ਦੰਗੋਲੀ ਤਲੀਏ, ਭਦ ਵਾਹੋ ਦਾਹੀ।
ਤਦ ਬਾਬਾ ਪੋਤਾ ਤੁਰ ਪਏ, ਦਿਲ ਖੁਸ਼ੀ ਸਮਾਈ।
ਵਿਚ ਕਿਲੇ ਦੇ ਅੱਪੜੇ, ਸਭ ਵਾਟ ਮੁਕਾਈ।

ਵਿਚ ਕਿਲੇ ਦੇ ਵੇਖਿਆ, ਅਚਰਜ ਨਜ਼ਾਰਾ।
ਦਾਣੇ ਲੈ ਲੈ ਰਜ ਰਜ, ਜਾਂਦਾ ਜਗ ਸਾਰਾ।
ਭਾਰ ਪਾ ਲਿਆ ਇਹਨਾਂ ਵੀ, ਲਾਲਚ ਵਿਚ ਭਾਰਾ।
ਇਕ ਨੁਕਰੇ ਰਖ ਕੇ ਗੰਢ ਨੂੰ, ਬਹਿ ਰਿਹਾ ਵਿਚਾਰਾ।

ਮਿਲਿਆ ਕੋਈ ਨਾ ਏਸ ਨੂੰ, ਦੁਖ ਵੰਡਨ ਹਾਰਾ।
ਲੰਘ ਗਿਆ ਦਿਨ ਓਸ ਨੂੰ, ਇਉਂ ਬੈਠੇ ਸਾਰਾ।


  1. *ਬਾਬਾ ਅਜ ਰਣਜੀਤ ਸਿੰਘ ਡੌਂਡੀ ਪਿਟਵਾਈ।
    ਉਸਕਿਧਰੋਂ ਕਣਕ ਲਾਹੌਰ ਵਿਚ ਹੈ ਬੜੀ ਮੰਗਾਈ।
    ਭੁਖਾ ਮੇਰੇ ਰਾਜ ਵਿਚ ਕੋਈ ਮਰੇ ਨਾ ਭਾਈ।
    ਸਭ ਲੈ ਜਾਓ ਦਾਣੇ ਆਣਕੇ ਨਹੀਂ ਲੈਂਦਾ ਪਾਈ।
    ਮੈਂ ਫੜਾਂ ਡੰਗੋਰੀ ਚਲੀਏ, ਭਜ ਵਾਹੋ ਦਾਹੀ।

-੧੩੩-