ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/139

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਤੂੰ ਇੰਜਨਾਂ ਹੇਠਾਂ ਪਿਸਿਆ ਜਦ,
ਦਰ ਮੇਰਾ ਦਿਲੋਂ ਭੁਲਾਇਆ ਨਾ।
ਤੇਰੇ ਸਿਰ ਤੇ ਚਲੇ ਆਰੇ ਜਦ,
ਤੂੰ ਉਦੌਂ ਵੀ ਘਬਰਾਇਆ ਨਾ।

ਮੈਂ ਤਰਸਾਂ ਤੂੰ ਨਹੀਂ ਓਦਰਿਆ,
ਸੰਗਤਾਂ ਦੇ ਦਰਸ਼ਨ ਪਾਣੇ ਨੂੰ।
ਤੂੰ ਸਾਗਰ ਖਾਰੇ ਤਰ ਕੇ ਵੀ,
ਆ ਜਾ ਸਿੰਘ ਨਨਕਾਣੇ ਨੂੰ।

-੧੩੯-