ਪੰਨਾ:ਉਪਕਾਰ ਦਰਸ਼ਨ.pdf/148

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੂਮ ਦੀ ਪੁਤ ਨੂੰ ਨਸੀਅਤ

ਸ਼ੂਮ, ਪੁਤਰ ਨੂੰ ਇਕ ਦਿਨ ਕਹਿੰਦਾ,
ਸੁਣ ਕਾਕਾ ਮਤ ਮੇਰੀ।
ਮੈਂ ਚਾਹੁੰਦਾ ਹਾਂ ਮੇਰੇ ਜੀਂਦੇ,
ਜਾਏ ਗੁਡੀ ਚੜ੍ਹ ਤੇਰੀ।

ਰੋ ਰੋ ਕੇ ਰੁਪਈਆ ਜੁੜਦਾ,
ਭੁਖ ਗਵਾਏ ਪੈਸਾ।
ਜਾਨ ਜਾਏ ਤਾਂ ਬੇਸ਼ਕ ਜਾਏ,
ਹਥੋਂ ਨਾ ਜਾਏ ਪੈਸਾ।

ਟਾਂਗੇ, ਮੋਟਰ, ਗਡੀ ਉਤੇ,
ਭੁਲ ਕਦੇ ਨਾ ਚੜ੍ਹਨਾ।
ਕਿਉਂਕਿ ਉਸ ਤੋਂ ਲੈਣ ਉਹ ਪੈਸੇ,
ਜਿਸ ਨੂੰ ਹੋਵੇ ਖੜਨਾ।

ਕਹੀਂ ਵਹੁਟੀ ਨੂੰ ਚਣੇ ਭੁੰਨਣ ਲਈ,
ਘਰ ਹੀ ਭੱਠੀ ਗੱਡੇ।
ਕਿਉਂਕਿ ਜੇ ਭਠੀ ਤੇ ਜਾਈਏ,
ਮੈਹਰੀ ਭਾੜਾ ਕੱਢੇ।

-੧੪੮-