ਪੰਨਾ:ਉਪਕਾਰ ਦਰਸ਼ਨ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਹਿਣੇ ਤੋਂ ਅੰਗਦ

'ਨਾਨਕ' ਤੋਂ 'ਲਹਿਣੇ' ਨੇ, ਕੁਝ ਲੈਣਾ 'ਲਹਿਣਾ'ਸੀ।
ਪਾਸੇ ਦਾ ਸੋਨਾ ਸੀ, ਪਰ ਬਣਨਾ ਗਹਿਣਾ ਸੀ।
ਦੁਨੀਆਂ ਏਂ ਪਿਆਰਾਂ ਦੀ, ਤੇ ਗੁਣ ਦੀ ਨੀਤੀ ਏ।
ਜੋ ਥਾਂ ਸੀ ਪੁਤਰਾਂ ਦੀ, ਲੈਹਣੇ ਲੈ ਲੀਤੀ ਏ।
'ਨਾਨਕ' ਸੀ ਲਹਿਣੇ ਦਾ,' 'ਨਾਨਕ' ਦਾ ਹੋਯਾ ਉਹ।
'ਕੁੰਦਨ' ਹੀ ਹੋਯਾ ਉਹ, ਜਾਂ ਨੇੜੇ ਛੋਯਾ ਉਹ।
ਲਗੇ ਮੰਨ ਸ਼ੀਸ਼ੇ ਨੂੰ, ਦੂਈ ਦੇ ਧਬੇ ਸਨ।
ਪਾ ਪਾਣੀ 'ਸ਼ਰਧਾ' ਦਾ, ਧੋ ਲੀਤੇ ਸਭੇ ਸਨ।
ਏਹ ਦੌਲਤ 'ਸ਼ਰਧਾ' ਦੀ ਲੈ, 'ਸ਼ਰਧਾ' ਜਿਸ ਅੰਦਰ।
ਉਥੇ ਹੀ ਜੋਤ ਜਗੇ, ਨਿਸਚਾ ਹੈ ਮਨ ਮੰਦਰ।
'ਹਉਮੈਂ' ਦੇ ਟਿਬੇ ਤੇ, ਜੋ ਚੜ ਕੇ ਬਹਿ ਜਾਵੇ।
ਟਿਬੇ ਦੇ ਵਾਂਗੂੰ ਹੀ, ਉਹ ਖਾਲੀ ਰਹਿ ਜਾਵੇ।
ਮਨ ਜਿਸ ਦਾ ਹੋ ਨੀਵਾਂ, ਕੁਝ 'ਸ਼ਰਧਾ' ਕਰਦਾ ਏ।
ਉਹ ਵਾਂਗ ਨੁਵਾਣਾਂ ਦੇ, ਪਲਕਾਂ ਵਿਚ ਭਰਦਾ ਏ।
ਇਕ ਰੋਜ ਥੜੇ ਉਤੇ, ਇਕ ਚੂਹੀ ਮੋਈ ਸੀ।
'ਸਿਰੀ ਚੰਦ' ਤੇ ਲਖਮੀ' ਨੂੰ, ਏਹ ਆਗਿਆ ਹੋਈ ਸੀ।

-੧੬-