ਪੰਨਾ:ਉਪਕਾਰ ਦਰਸ਼ਨ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਥਾਂ ਸਨ ਰਾਤੀਂ ਰਾਜਾ ਜੀ,
ਜਾਂ ਪੁਜ ਟਿਕਾਣੇ ਉਸ ਗਏ।
ਸਤਗੁਰ ਤੇ ਰਸਤਾ, ਮਿਰਗ, ਤਿੰਨੇ,
ਰਾਜੇ ਦੀ ਨਜ਼ਰੋਂ ਘੁਸ ਗਏ।

ਐਹ ਠਠੀ ਉਹੋ, ਬੋਹੜ ਉਹੋ,
ਤਕ ਤਕ ਕੇ ਰਾਜਾ ਆਂਹਦਾ ਏ।
ਐਹ ਖੂਹ ਉਹੋ ਸਠ ਸਾਲ ਜਿਥੇ,
ਰਿਹਾ ਰੋਜ ਗਾਧੀਆਂ ਵਾਂਹਦਾ ਏ।

ਉਸ ਬੋਹੜ ਦੀ ਛਾਵੇਂ ਰਾਜੇ ਨੇ,
ਜਾਂ ਘੋੜੇ ਨੂੰ ਅਟਕਾਇਆ ਏ।
ਪਹਿਚਾਣ ਕੇ ਉਹ ਦੀ ਚੂਹੜੀ ਨੇ,
ਚੁਕ ਸ਼ੋਰ ਸ਼ਰਾਬਾ ਪਾਇਆ ਏ।

'ਜੱਟ ਸ਼ੇਰਾ ਸ਼ੇਰਾ ਉਸ ਨੂੰ ਕਹਿ',
ਪੁਛਣ ਤੇ ਪੁਛਾਵਣ ਲਗ ਪਏ।
ਤੇ ਪੋਤੇ ਬਾਬਾ ਬਾਬਾ ਕਹਿ,
ਜਫੀਆਂ ਈ ਪਾਵਨ ਲਗ ਪਏ।

ਤੂੰ ਮੋਇਆ ਤੇ ਅਸੀਂ ਦਬ ਦਿਤਾ,
ਐਹ ਕੀ ਅਸਟੰਡ ਜਗਾਇਆ ਈ।
ਐਹ ਬਰਦੀ ਕਿਥੋਂ ਆਂਦੀ ਆ,
ਐਹ ਘੋੜਾ ਕੀਹਦਾ ਚੁਰਾਇਆ ਈ।

-੩੫-