ਪੰਨਾ:ਉਪਕਾਰ ਦਰਸ਼ਨ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਉਂ ਵੇਖਣ ਖੇਲ ਕਲੰਦਰ ਦਾ,
ਪਿੰਡਾਂ ਦੇ ਮੁੰਡੇ ਔਂਦੇ ਨੇ।
ਕੁਝ ਮੌਜੂ ਉਸ ਨੂੰ ਕਰਦੇ ਨੇ,
ਕੁਝ ਸਾਂਗ ਉਸ ਦੇ ਲੌਂਦੇ ਨੇ।

ਰਾਜੇ ਦੀ ਨਿਕਲ ਚੀਕ ਗਈ,
ਕਹਿੰਦਾ ਹੁਣ ਆਉ ਸਤਗੁਰ ਜੀ।
ਮੈਨੂੰ ਏਹਨਾਂ ਜਮਦੂਤਾਂ ਤੋਂ,
ਹੁਣ ਤੁਸੀਂ ਛੁਡਾਉ ਸਤਗੁਰ ਜੀ।

ਘੋੜਾ ਸਿਰਪੱਟ ਦੁੜਾ ਦਿਤਾ,
ਕਹਿੰਦੇ ਉਹ ਕੇਹੜਾ ਆਇਆ ਏ।
ਔਂਦੇ ਹੀ ਸਤਿਗੁਰ ਸਭਨਾਂ ਨੂੰ,
ਧੀਰਜ ਦੇ ਪਿਛਾਂਹ ਹਟਾਇਆ ਏ।

ਬੰਦਿਆਂ ਜਹੇ ਬੰਦੇ ਹੁੰਦੇ ਨੇ।
ਐਵੇਂ ਨਾ ਰੌਲਾ ਪਾਓ ਓਏ।
ਜਿਸ ਥਾਂ ਤੇ 'ਸ਼ੇਰਾ' ਦਬਿਆ ਜੇ,
ਚਲੋ ਖਾਂ ਪੁਟ ਵਖਾਓ ਓਏ।

ਕਹੀਆਂ ਲੈ ਤੁਰ ਪਏ ਗਭਰੂ ਕੁਝ,
ਜਾ ਕਬਰ ਰਾਤ ਦੀ ਪੁਟੀ ਏ।
ਸ਼ੇਰੇ ਦਾ ਮੁਰਦਾ ਨਿਕਲ ਪਿਆ,
ਤਾਂ ਰਾਜੇ ਦੀ ਜਿੰਦ ਛੁਟੀ ਏ।

-੩੬-