ਸਮੱਗਰੀ 'ਤੇ ਜਾਓ

ਪੰਨਾ:ਉਪਕਾਰ ਦਰਸ਼ਨ.pdf/37

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚਰਨਾਂ ਤੇ ਰਾਜਾ ਡਿਗ ਪਿਆ,
ਹੋ ਗਈ ਸਭ ਦੂਰ ਉਦਾਸੀ ਏ।
ਕਹਿੰਦਾ ਹੋ ਭਰਮ ਕਫੂਰ ਗਿਆ,
ਕਟੀ ਗਈ ਅਜ ਚੁਰਾਸੀ ਏ।

ਹਸ ਆਖਿਆ ਮੇਹਰਾਂ ਵਾਲੇ ਨੇ,
ਤੁਸਾਂ ਵਿਚ ਚੁਰਾਸੀ ਪੈਣਾ ਸੀ।
ਸੁਪਨੇ ਦੇ ਅੰਦਰ ਭੁਗਤ ਗਿਆ,
ਜੋ ਜਨਮ ਤੁਸਾਂ ਨੇ ਲੈਣਾ ਸੀ।

ਹੈ ਠੀਕ ਕਿ ਕਲਮ ਵਿਧਾਤਾ ਦੀ,
ਲਿਖੀ ਨਹੀਂ ਮੇਟੀ ਜਾ ਸਕਦੀ।
ਪਰ ਸਾਧ ਸੰਗਤ ਮਹਾਰਾਜਾ ਜੀ,
'ਸੂਲੀ ਤੋਂ ਸੂਲ' ਬਣਾ ਸਕਦੀ।

-੩੭-