ਪੰਨਾ:ਉਪਕਾਰ ਦਰਸ਼ਨ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਂਤ ਪੁੰਜ

ਵਾਹ ਜੇਠ ਲੰਗੋਟੇ ਕੱਸ ਕੇ, ਚੜ੍ਹ ਪਿਆ ਜੁਆਨੀ।
ਉਹ ਮਾਰੇ ਤਕ ਤਕ ਧਰਤ ਨੂੰ, ਅੱਗਾਂ ਦੀ ਕਾਨੀ।

ਚਾ ਨੌਹਾਂ ਤੀਕਰ ਧੁਪ ਨੇ,ਟਿੱਲ ਆਪਣਾ ਲਾਇਆ।
ਤੇ ਤਾਂਬੇ ਵਾਂਗ ਜ਼ਮੀਨ ਨੂੰ, ਫੜ ਓਸ ਤਪਾਇਆ।

ਸਭ ਬਰਫਾਂ ਪਾ ਪਾ ਪੀਂਵਦੇ, ਲਸੀਆਂ ਤੇ ਪਾਣੀ।
ਖੂਨ ਨਚੋੜੇ ਹਿਸਮ 'ਚੋਂ, ਪਈ ਲੋ ਜਰਵਾਣੀ।

ਲੋਹ ਚੰਦਰੀ ਨੇ ਲਹੂ ਪੀ ਲਿਆ, ਰੰਗ ਪੈ ਗਏ ਫਿਕੇ।
ਹਾਏ ਗਰਮੀ ਗਰਮੀ ਕੂਕਦੇ, ਸਭ ਵਡੇ ਨਿਕੇ।

ਪੰਛੀ ਪਸ਼ੂ ਨਿਉਂ ਗਏ, ਇਸ ਵੈਰਨ ਅਗੇ।
ਹੁਸੜ ਜਿਹਾ ਦੁਪਹਿਰ ਨੂੰ, ਕਹਿਰਾਂ ਦਾ ਲਗੇ।

ਤਦ ਇਸ ਲੋਹੜੇ ਦੀ ਅੱਗ ਵਿਚ, ਅੱਗ ਹੇਠਾਂ ਬਲਦੀ।
ਤੇ ਭੱਠੀ ਉਤੇ ਲੋਹ ਦੀ, ਇਕ ਲੋਹ ਪਈ ਜਲਦੀ।

-੩੮-