ਪੰਨਾ:ਉਪਕਾਰ ਦਰਸ਼ਨ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਸਮੇਸ਼ ਦਰਸ਼ਨ

ਜ਼ੋਰ ਜ਼ੁਲਮ ਵਾਲੀ ਜਦੋਂ ਹਦ ਹੋਈ,
ਕਲਗੀ ਵਾਲੇ ਨੇ ਲਿਆ ਅਵਤਾਰ ਉਦੋਂ।
ਔਰੰਗਜ਼ੇਬ ਨੇ ਆਪਣੇ ਹਥ ਅੰਦਰ,
ਪਕੜੀ ਸ਼ਰਾ ਦੀ ਸੀ ਤਲਵਾਰ ਉਦੋਂ।
ਲਹੂ ਰਈਅਤ ਦਾ ਰਾਜੇ ਪੀ ਰਹੇ ਸਨ,
ਝਖੜ ਝੁਲਿਆ ਸੀ ਵਿਚ ਸੰਸਾਰ ਉਦੋਂ।
ਬੀਰ ਰਸ ਪਿਆਲ ਕੇ ਮੁਰਦਿਆਂ ਨੂੰ,
ਕੀਤਾ ਤੁਸਾਂ ਹੀ ਤਿਆਰ ਬਰ ਤਿਆਰ ਉਦੋਂ।

ਨੀਹਾਂ ਵਿਚ ਕੁਟ ਕੇ ਰੋੜੀ ਪੁਤਰਾਂ ਦੀ,
ਪੰਥਕ ਮਹਿਲ ਦੀਆਂ ਕੰਧਾਂ ਰਖੀਆਂ ਸੀ।
ਤੇਰੀ ਸ਼ਰਨ ਜੋ ਡਿਗਾ ਮਜ਼ਲੂਮ ਆ ਕੇ,
ਉਹਨੂੰ ਚੁਕ ਲੀਤਾ ਉਤੇ ਅਖੀਆਂ ਸੀ।

ਏਹ ਮਹਿਲ ਨਹੀਂ ਇਟਾਂ ਦੇ ਨਾਲ ਬਣਿਆਂ,
ਏਹਦੇ ਵਿਚ ਲਗੀਆਂ ਅਣਖੀ ਹੱਡੀਆਂ ਨੇ।
ਗੁੰਬਜ ਲਗੇ ਨੇ ਏਸ ਤੇ ਖੋਪਰੀ ਦੇ,
ਥੰਮੀਆਂ ਸਿਦਕ ਦੀਆਂ ਥਲੇ ਗਡੀਆਂ ਨੇ।

-੬੭-