ਪੰਨਾ:ਉਪਕਾਰ ਦਰਸ਼ਨ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਹਿਣ ਦਸਮੇਸ਼ ਛੇਤੀ ਕਰੋ ਮੇਰੇ ਮਹਾਂ ਬੀਰੋ,
ਏਸ ਨੂੰ ਸਲਾਮ ਦੀ ਥਾਂ ਠੁਠ ਦਿਖਲਾਓ ਸਾਰੇ।
ਹੂਹੋ ਹੂਹੋ ਕਰੋ ਨਾਲੇ ਦੰਦੀਆਂ ਝਕਾਵੋ ਏਹਨੂੰ,
ਬੁਕ ਬੁਕ ਘਟਾ ਨਾਲੇ ਏਹਦੇ ਉਤੇ ਪਾਓ ਸਾਰੇ।
ਨਾਲੇ ਮਾਰੋ ਤੌੜੀ ਨਾਲੇ ਮੂੰਹੋਂ ਕਰੋ ਠਾਹ ਠਾਹ,
ਮਾਰ ਮਾਰ ਡੰਡੇ ਏਹਦੇ ਘੋੜੇ ਨੂੰ ਭਜਾਓ ਸਾਰੇ।
ਤਿਵੇਂ ਕੀਤਾ ਬਾਲਕਾਂ ਨੇ ਝਟ ਨਾ ਲਗਾਈ ਦੇਰ,
ਘੋੜਿਓਂ ਲਾਹ ਲਓ ਗੋਤੇ ਜਮਨਾ 'ਚ ਲਵਾਓ ਸਾਰੇ।
ਮੰਗਦਾ ਸਲਾਮ, ਮੂੰਹ ਏਸ ਦੇ ਲਗਾਮ ਚਾਹੜੋ,
ਦਿਹੋ ਇਹ ਇਨਾਮ ਚਾਹਟਾ ਰੱਜ ਕੇ ਛਕਾਓ ਸਾਰੇ।
ਆਖਦਾ ਨਵਾਬ ਦਿਤੀ ਮਤ ਨਹੀਂ ਤੁਹਾਨੂੰ ਕਿਸੇ,
ਹਟੋ ਪਿਛੇ ਖਬਰਦਾਰ, ਸ਼ੋਰ ਨਾ ਮਚਾਓ ਸਾਰੇ।
ਕਹਿਣ ਦਸਮੇਸ਼ 'ਮਤ ਏਨੀ ਕੂ ਤੇ ਦੇ ਦਿਆਂਗਾ',
ਬਾਦਸ਼ਾਹ ਦੇ ਸਣੇਂ ਹਥ ਕੰਨਾਂ ਤੇ ਲਗਾਓ ਸਾਰੇ।
ਝੁਕਨੀ ਨਹੀਂ ਧੌਣ ਹੁਣ ਹਿੰਦੀ ਦੀ ਚੁਗੱਤਿਆਂ ਨੂੰ,
ਪੱਕਾ ਜ਼ਹਿਰ ਬੀਜਿਆ ਜੋ ਫਲ ਉਹਦਾ ਪਾਓ ਸਾਰੇ।

-੭੦-