ਪੰਨਾ:ਉਪਕਾਰ ਦਰਸ਼ਨ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਣਜੀਤ ਨਗ਼ਾਰਾ ਖੜਕ ਪਿਆ,
ਕਰ ਦੂਰ ਸਿਰਾਂ ਤੋਂ ਡਰ ਦਿਤਾ।
ਮੁਰਦੇ ਜਿਹੇ ਹਿੰਦੀ ਪਿੰਜਰ ਵਿਚ,
ਲੋਹੜੇ ਦਾ ਜੀਵਨ ਭਰ ਦਿਤਾ।

ਕੁਲ ਵਹਿਮਾਂ ਅਤੇ ਪਖੰਡਾਂ ਨੂੰ,
ਇਸ ਮਲੀਆ ਮੇਟ ਈ ਕਰ ਦਿਤਾ।
ਹੋ ਗਿਆ 'ਅਨੰਦ' ਜ਼ਮਾਨਾ ਕੁਲ,
ਤੇ ਤਾਜ ਸਿਰਾਂ ਤੇ ਧਰ ਦਿਤਾ।

-੭੮-