ਪੰਨਾ:ਉਸਦਾ ਰੱਬ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਉਹ ਕੋਰੀ ਹੀ ਤਾਂ ਹੈ । ਉਸ ਦੀ 'ਦੁਰਦਸ਼ਾ ਹੋ ਜਾਏਗੀ । ਇਸ ਮੰਗਤੀ ਵਾਂਗ ਹੀ ਜੇ ਉਹਦੀ ਹਾਲਤ ਹੋ ਗਈ ਤਾਂ ਲੋਕ ਉਸ ਨੂੰ 'ਸਚਦੇਵ' ਦੇ ਨਾਂ ਨਾਲ ਬੁਲਾਇਆ ਕਰਨਗੇ । ਸਚਦੇਵ ਬਦਨਾਮ ਹੋ ਜਾਏਗਾ । ਮਜਬੂਰ ਮੰਗਤੀ ਵੱਲ ਮੂੰਹ ਕਰੀ ਉਹ ਕਿੰਨਾ ਚਿਰ ਉਹਦੇ ਤਰਲਿਆਂ ਨੂੰ ਸੁਣਦਾ ਰਿਹਾ ।
"ਪਰ ਜੇ ਮੈਂ ਘਰ ਗਿਆ, ਉਹ ਮੈਨੂੰ ਮੇਹਣਾ ਮਾਰੇਗੀ !!" ਸਚਦੇਵ ਨੇ ਇਹ ਸਮਝਦੇ ਹੋਏ ਵੀ ਘਰ ਵੱਲ ਮੂੰਹ ਕਰ ਲਿਆ। ਉਸ ਨੂੰ ਭਾਵੇਂ ਪਤਨੀ ਦਾ ਮੂੰਹ ਫਣ ਫੈਲਾਈਂ ਖੜ੍ਹੇ ਸੱਪ ਵਾਂਗ ਲੱਗ ਰਿਹਾ ਸੀ ਪਰ ਉਹਦੇ ਕਦਮ ਘਰ ਵੱਲ ਨੂੰ ਵਧਦੇ ਜਾ ਰਹੇ ਸਨ ।

24/ਖੁਦਕਸ਼ੀ