ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਟਟੀਹਰੀ ਅਰ ਸਮੁੰਦਰ

ਸਮੁੰਦਰ ਕੇ ਢਾਹੇ ਟਟੀਹਰੀ ਕਾ ਜੋੜਾ ਰਹੇ ਤਾ।
ਨਰ-ਨਾਰ ਕੇ ਰੂਪ ਮਾ ਔਹ ਦੁੱਖ ਸੁੱਖ ਸਹੇ ਤਾ।
ਮੌਜ ਗੈਲ ਜੀਬਨ ਔਹ ਬਤੀਤ ਕਰੇਂ ਤੇ।
ਮੌਸਮ ਇਕਸਾਰ ਮਾ ਦੋਮੇ ਮਜੇ ਲਮੇ ਤੇ।
ਸਮੋਂ ਹੋਗੀ ਟਟੀਹਰੀ ਕੀ ਜੀ ਆਂਡੇ ਦੇਣ ਕੀ।
ਥੌੜ ਲੱਭੋ ਪਤੀ, ਆਪਣੇ ਜੀ ਰੈਹਣ ਕੀ।
ਪਤੀ ਕਹਾ ਉਰੇ ਸਾ ਨਾ ਕਿਤੀ ਥੌੜ ਸੁੰਦਰ।
ਉਰੀ ਆਂਡੇ ਦੇਦੇ ਹੈ ਬਿਸ਼ਾਲ ਸਮੁੰਦਰ।
ਔਹ ਬੋਲੀ ‘ਪੁੰਨਿਆ ਨੂੰ ਜਬਾਰਭਾਟਾ ਆਬਾਗਾ।
ਆਂਡੇ ਆਪਣੇ ਔਹ ਰੋੜ੍ਹ ਲੇ ਜਾਹਾਗਾ।
ਪਤੀ ਕਹਾ, "ਸਮੁੰਦਰ ਕੀ ਕੇ ਆ ਤਾਕਤ?
ਆਂਡਿਆਂ ਪਾ ਜੋ ਬਣ ਟੁੱਟੇ ਆਫ਼ਤ।
ਬੇਫਿਕਰੀ ਕੇ ਗੈਲ ਉਰਾਂ ਆਂਡੇ ਦੇ ਦਮੀ।
ਸਮੁੰਦਰ ਤੇ ਜਮ੍ਹਾ ਬੇਫਿਕਰ ਰਮ੍ਹੀਂ।

ਏਕ ਬਾਰ ਕੀ ਬਾਤ ਹੈ - 27