ਸਮੱਗਰੀ 'ਤੇ ਜਾਓ

ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹਾਂ ਔਹ ਚਮੜੀ ਦੇੜ੍ਹ ਕਾ ਹਮੈ ਲੇਹਾਂਗੇ ਕੱਢ।
ਸਮਾਨ ਥਾਰੇ ਮਾ ਬੋਲਦਾ ਇਬੋ ਦੇਹਾਂਗੇ ਬੱਢ।
ਪੰਡਤ ਚੋਰ ਨੇ ਸੋਚਿਆ ਮੈਂ ਹੂੰ ਚੋਰ ਛਤਾਨ।
ਪਾਪ ਧੁਪੇਂਗੇ ਕਿਉਂ ਨਾ ਕਰੂੰ ਜਿੰਦ ਕਰਬਾਨ।
ਔਹ ਕਹਾ ਥਮੈ ਚੋਰ ਜੀ ਚੀਰੋ ਮੇਰਾ ਸਰੀਰ।
ਇਬੀਓ ਅੱਗਾ ਆਬਾਗਾ ਝੂਠ ਅਰ ਸੱਚ ਅਖੀਰ।
ਬੱਢ ਦਿਆਂ ਓਨ੍ਹਾਂ ਕਾਤਲਾਂ ਟੁਕੜੇ ਕਰੇ ਅਨੇਕ।
ਮਿਲਿਆ ਵਿੱਚ ਤੇ ਕੁਸ਼ਬਨਾ ਕੰਮ ਕਰ ਗਿਆ ਨੇਕ।
ਤਾਹੀਂ ਤੋਂ ਕਹਾ ਸਬ ਤੇ ਅਕਲ ਕੀ ਊਂਚੀ ਸ਼ਾਨ।
ਮੂਰਖ ਮਿੱਤਰ ਤੇ ਭਲਾ ਦੁਸ਼ਮਣ ਬੁੱਧੀਮਾਨ।

ਏਕ ਬਾਰ ਕੀ ਬਾਤ ਹੈ - 42