ਪੰਨਾ:ਏਸ਼ੀਆ ਦਾ ਚਾਨਣ.pdf/107

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਸ਼! ਕੋਈ ਦੁਨੀਆ ਨੂੰ ਬਚਾ ਸਕੇ! ਤੇ ਸਾਧਨ ਜ਼ਰੂਰ ਹੋਣਗੇ! ਪਨਾਹ ਵੀ ਜ਼ਰੂਰ ਹੋਵੇਗੀ! ਮਨੁਖ ਪਾਲੇ ਨਾਲ ਮਰਦੇ ਸਨ, ਕਿਸੇ ਪੱਥਰਾਂ ਚੋਂ ਅਗ ਚਿਣਗਾਈ, ਨਿੱਘੇ ਸੂਰਜ ਦਾ ਸ਼ਅਲਾ ਇਹ ਪੱਥਰ ਆਪਣੇ ਠੰਡੇ ਅੰਦਰ ਵਿਚ ਲੁਕੋਈ ਰਖਦੇ ਹਨ। ਮਨੁੱਖ ਬਘਿਆੜਾਂ ਵਾਂਗ ਮਾਸ ਖਾਂਦੇ ਸਨ, ਕਿਸੇ ਦਾਣੇ ਬੀਜ ਦਿਤੇ! ਮਨੁੱਖ ਮੁੜ ਤੁੜ ਕੇ 'ਅਉਂ ਅਊ"ਕਰਦੇ ਸਨ, ਕਿਸੇ ਜੀਭ ਨੇ ਸ਼ਬਦ

ਜੋੜੇ, ਤੇ ਸਾਬਰ ਉੱਗਲਾਂ ਨੇ ਅੱਖਰਾਂ ਦੀ ਆਵਾਜ਼ ਜੋੜੀ! ਉਹ ਕਿਹੜੀ ਦਾਤ ਮੇਰੇ ਵੀਰਾਂ ਕੋਲ ਹੈ, ਜਿਹੜੀ ਖੋਜ, ਕਸ਼ਟ ਤੇ ਪਿਆਰ-ਭਰੀ ਕੁਰਬਾਨੀ ਦਾ ਫਲ ਨਹੀਂ? ਤਾਂ ਜੇ ਕੋਈ ਸੁਭਾਗੀ ਵੱਡਾ, ਧਨੀ, ਸੁਖਾਲਾ ਤੇ ਅਰੋਗ, ਜਨਮ ਤੋਂ ਹਕੂਮਤ ਲਈ ਪ੍ਰਵਾਨ, ਸ਼ਾਹਾਂ ਦਾ ਸ਼ਾਹ; ਜੇ ਕੋਈ, ਜ਼ਿੰਦਗੀ ਦੇ ਲੰਮੇ ਦਿਹਾੜੇ ਤੋਂ ਅਨਥੱਕਿਆ ਹੀ ਨਹੀਂ, ਸਗੋਂ ਇਹਦੀ ਸਜਰੀ ਪ੍ਰਭਾਤ ਵਿਚ ਖੁਸ਼; ਕਾਮ ਦੀਆਂ ਰਸਿਕ ਦਾਅਵਤਾਂ ਨਾਲ ਅਨ-ਗਰਾਨਿਆ ਹੀ ਨਹੀਂ ਸਗੋਂ ਪਿਆਸਾ ਅਜੇ; ਜੇ ਕੋਈ ਅਜੇ ਅਨਖੁੱਸਾ,ਅਨਝੁਰੜਿਆ,ਸੋਗੀ ਜਿਹਾ ਸਿਆਣਾਨਹੀਂ, ਸਗੋਂ ਸ਼ਾਨ ਤੇ ਰਸ ਵਿਚ ਪ੍ਰਸੰਨ, ਜਿਹੜਾ ਧਰਤੀ ਦਾ ਹੁਸਨ ਮਰਜ਼ੀ ਨਾਲ ਚੁਣ ਸਕਦਾ ਹੋਵੇ: ਜਾਣੇ ਮੈਂ ਹੀ, ਜਿਸਨੂੰ ਪੀੜ ਨਹੀਂ, ਲੋੜ ਨਹੀਂ;ਰੰਜ ਨਹੀਂ, ਸਿਵਾ ਉਹਨਾਂ ਰੰਜਾਂ ਦੇ ਜਿਹੜੇ ਮੇਰੇ ਆਪਣੇ ਨਹੀਂ; ਜੇ ਕੋਈ ਇਹੋ ਜਿਹਾ ਜਿਦ੍ਹੇ ਕੋਲ ਦੇਣ ਲਈ ਏਨਾ ਕੁਝ ਹੈ

ਦੇ ਦੇਵੇ, ਮਨੁਖਾਂ ਦੇ ਪ੍ਰੇਮ ਲਈ ਸਭੋ ਕੁਝ ਭੇਟ ਕਰ ਦੇਵੇ

੮੧