ਪੰਨਾ:ਏਸ਼ੀਆ ਦਾ ਚਾਨਣ.pdf/108

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਤੇ ਅਗੋਂ ਸਤਿ ਦੀ ਖੋਜ ਵਿਚ ਆਪਾ ਅਰਪਨ ਕਰ ਦੇਵੇ: ਮੁਕਤੀ ਦਾ ਰਾਜ਼ ਢੰਡ ਕੱਢੇ, ਭਾਵੇਂ ਇਹ ਰਾਜ਼ ਨਰਕਾਂ ਵਿਚ ਲੁਕਿਆ ਹੋਵੇ, ਤੇ ਭਾਵੇਂ ਸੁਰਗਾਂ ਵਿਚ ਛਪਿਆ ਹੋਵੇ, ਜਾਂ ਅਨ-ਪ੍ਰਗਟਿਆਂ ਸਭ ਦੇ ਨੇੜੇ ਭੌਦਾ ਹੋਵੇ; . ਜ਼ਰੂਰ ਓੜਕ, ਦੂਰ ਸਾਰੇ, ਕਿਸੇ ਥਾਂ, ਉਹਦੀਆਂ ਡੂੰਘ-ਖੋਜਦੀਆਂ ਅੱਖਾਂ ਤੋਂ ਪੜਦਾ ਉੱਠੇਗਾ, ਉਹਦੇ ਪੀੜਤ ਪੈਰਾਂ ਲਈ ਕੋਈ ਰਸਤਾ ਖੁਲੇਗਾ, ਤੇ ਉਹਨੂੰ ਉਹ ਲੱਭੇਗਾ ਜਿਦੇ ਲਈ ਉਸ ਦੁਨੀਆਂ ਗਵਾਈ ਤੇ ਮੌਤ ਉਹਨੂੰ ਆ ਕੇ ਵੇਖੇਗੀ ਮੌਤ ਦਾ ਵਿਜੈਈ । ਇਹ ਮੈਂ ਕਰਾਂਗਾ, ਜਿਹੜਾ ਇਕ ਰਾਜ ਛਡ ਸਕਦਾ ਹਾਂ, ਕਿਉਂਕਿ ਮੈਂ ਰਾਜ ਨੂੰ ਪਿਆਰਦਾ ਹਾਂ, ਕਿਉਂਕਿ ਮੇਰਾ ਦਿਲ ਸਭ ਦੁਖੀ ਦਿਲਾਂ ਦੀ ਹਰ ਧੜਕਣ ਨਾਲ ਧੜਕਦਾ ਹੈ, ਜਾਣੂ ਅਣਜਾਣੂ, ਇਹ ਜਿਹੜੇ ਮੇਰੇ ਹਨ ਤੇ ਉਹ ਜਿਹੜੇ ਮੇਰੇ ਬਣਨਗੇ, ਤੇ ਕਰੋੜਾਂ ਹੋਰ, ਮੇਰੇ ਏਸ ਕੁਰਬਾਨੀ ਨਾਲ ਬਚਣਗੇ । ਉਹ ਬਲਾਂਦੇ ਤਾਰਿਓ । ਮੈਂ ਆਇਆ ਜੇ । ਉਹ ਸੋਗੀ ਧਰਤੀ ! ਤੇਰੇ ਤੇ ਤੇਰਿਆਂ ਲਈ, ਮੈਂ ਆਪਣੀ ਜਵਾਨੀ ਛੱਡਦਾ ਹਾਂ, ਆਪਣਾ ਤਖ਼ਤ, ਆਪਣੇ ਹਰਖ਼, ਆਪਣੇ ਸ਼ਰਨ-ਦਿਨ ਤੇ ਰਾਤਾਂ, ਆਪਣਾ ਸੁਖ-ਮੰਦਰ - ਤੇ ਤੇਰੀਆਂ ਬਾਹਾਂ, ਮਿੱਠੀ ਮਲਕਾਂ ! ਜਿਨੂੰ ਵਿਛੋੜਨਾ ਸਭ ਨਾਲੋਂ ਕਠਿਨ ਹੈ : ਪਤੇਨੂੰ ਵੀ, ਏਸ ਦੁਨੀਆਂ ਨੂੰ ਬਚਾਂਦਾ ਮੈਂ ਬਚਾਵਾਂਗਾ; . ਤੇ ਉਹ ਜਿਹੜਾ ਤੇਰੇ ਕੋਮਲ ਗਰਭ ਵਿਚ ਹਿਲਦਾ ਹੈ, ਮੇਰਾ ਬੱਚਾ, ਸਾਡੀਆਂ ਪ੍ਰੀਤਾਂ ਦਾ ਲੁਕਿਆ ਰੀਚਾ, ਜਿਨੂੰ ਅਸੀਸ ਦੇਣ ਲਈ ਜੇ ਉਡੀਕਾਂ ਤਾਂ ਮੇਰਾ ਮਨ ਢੇ ਪਵੇਗਾ । ९२ Digitized by Panjab Digital Library / www.panjabdigilib.org