ਸਮੱਗਰੀ 'ਤੇ ਜਾਓ

ਪੰਨਾ:ਏਸ਼ੀਆ ਦਾ ਚਾਨਣ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਪਰ ਇਕ ਸੁਨਹਿਰੀ ਜਾਲੀ ਖਿਲਾਰੀ, ਜਿਸਦੇਸਿਰਿਆਂ ਤੋਂ ਰੇਸ਼ਮੀ ਡੋਰਿਆਂ ਬਾਣੀਮੋਤੀ-ਗੁੱਛੇ ਪਲਮਦੇਸਨ। ਏਸ ਸ਼ਾਹੀ ਘੋੜੇ ਨੂੰ ਮਹਿਲਾਂ ਦੇ ਬੂਹੇ ਕੋਲ ਆਂਦਾ, ਜਿੱਥੇ ਕੰਵਰ ਖੜੋਤਾ ਸੀ, ਜਿਨੂੰ ਵੇਖ ਕੇ ਉਹ ਡਾਢਾ ਪ੍ਰਸੰਨ ਹੋਇਆ ਤੇ ਖ਼ੁਸ਼ੀ ਵਿਚ ਹਿਣਕਿਆ, ਗੁਲਾਬੀ ਨਾਸਾਂ ਫੁਲਾ ਕੇ; ਤੇ ਲਿਖਿਆ ਹੈ: "ਸਭ ਨੇ ਕੰਤਕ ਦੀ ਹਿਣ-ਹਿਣ ਸੁਣੀ, ਉਹਦੀਆਂ ਨਾਲਾਂ ਦੀ ਤਕੜੀ ਟਪ ਟਪ ਸੁਣੀ। ਸਿਰਫ਼ ਦੇਵਤਿਆਂ ਨੇ ਆਪਣੇ ਕੋਮਲ ਖੰਭ ਸੁੱਤੇ ਕੰਨਾਂ ਉਤੇ ਵਿਛਾ ਕੇ ਉਹਨਾਂ ਨੂੰ ਡੋਰੇ ਕਰ ਦਿਤਾ ਸੀ।" ਪਿਆਰ ਨਾਲ ਸਿਧਾਰਥ ਨੇ ਉਹਦਾ ਮਾਨਭਰਿਆ ਸਿਰ ਨੀਵਾਂਕੀਤਾ, ਲਿਸ਼ਕਦੀ ਧੌਣ ਉਤੇ ਥਾਪੀ ਦਿਤੀ, ਤੇ ਆਖਿਆ, "ਅਡੋਲ ਰਹਿ ਚਿੱਟੇ ਕੰਤਕ! ਅਡੋਲ ਰਹਿ, ਤੇ ਮੈਨੂੰ ਹੁਣ ਲੈ ਚਲ ਦੂਰ ਦੁਰਾਡੀ ਮੰਜ਼ਲ ਉੱਤੇ ਜਿੱਥੇ ਕਦੇ ਕੋਈ ਸਵਾਰ ਨਾ ਗਿਆ ਹੋਵੇ;ਕਿਉਂਕਿ ਅੱਜ ਮੈਂ ਸਤਿ ਦੇ ਢੂੰਡਣ ਲਈ ਘੋੜੇ ਚੜ੍ਹਦਾ ਹਾਂ। ਤੇ ਕਿੱਥੇ ਮੇਰੀ ਢੂੰਢ ਮੁਕੇਗੀ, ਮੈਨੂੰ ਕੁਝ ਪਤਾ ਨਹੀਂ; ਛੁਟ ਇਸ ਦੇ ਕਿ ਮੁਕੇਗੀ ਉਦੋਂ ਹੀ ਜਦੋਂ ਮੈਂ ਲੱਭ ਲਵਾਂਗਾ। ਏਸ ਲਈ ਅਜ ਰਾਤ; ਚੰਗੇ ਘੋੜੇ, ਤਕੜਾ ਤੇ ਦਲੇਰ ਹੋ ਜਾ, ਤੈਨੂੰ ਕੋਈ ਨਾ ਰੋਕ ਸਕੇ! ਨਾ ਜੰਗਲ ਨਾ ਕੰਧ ਨਾ ਖਾਈ ਤੇਰਾ ਰਾਹ ਮਲ ਸਕੇ! ਤੇਰੀ ਦੌੜ ਅਟਕਾ ਸਕੇ! ਵੇਖ ਜਦੋਂ ਮੈਂ ਤੇਰੀ ਵਖੀ ਨੂੰ ਛੇੜਾਂ ਤੇ ਆਖਾਂ: ",ਹੈ, ਕੰਤਕ!"ਤਾਂ ਹਨੇਰੀ ਨੂੰ ਪਿਛੇ ਛੱਡ ਜਾਈਂ, ਅਗਨੀ ਪੌਣ ਹੋ ਜਾਈਂ - ਮੇਰਿਆ ਘੋੜਿਆ! ਆਪਣੇ ਸਵਾਮੀ ਦੇ ਕੰਮ ਆਉਣ ਲਈ; ਤਾਕਿ ਤੂੰ ਭਿਆਲ ਹੋਵੇਂ ਉਹਦੇ ਏਸ ਮਹਾਨ ਕੰਮ ਵਿਚ ਜਿਸਨੇ ਦੁਨੀਆਂ ਦੀ ਸਹਾਇਤਾ ੮