ਪੰਨਾ:ਏਸ਼ੀਆ ਦਾ ਚਾਨਣ.pdf/121

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਤੇ ਮਸ਼ਰਕ ਵਿਚ ਉਹ ਦਿਨ ਦਾ ਕ੍ਰਿਸ਼ਮਾ
ਚੜ੍ਹਦਾ ਤੇ ਵੱਡਾ ਹੁੰਦਾ, ਪਹਿਲੋਂ ਏਡੀ ਮੱਧਮ ਲਾਲੀ
ਕਿ ਰਾਤ ਨੂੰ ਪ੍ਰਭਾਤ ਦੀ ਘੁਸਮੁਸ ਦਾ ਪਤਾ ਵੀ ਨਾ ਲਗਦਾ,
ਪਰ ਛੇਤੀ ਹੀਅਜੇ ਜੰਗਲੀ ਕੁੱਕੜ ਨੇ ਦੋ ਵਾਰੀ ਬਾਂਗ ਨਾ
ਦਿੱਤੀ ਹੁੰਦੀ
ਕਿ ਇਕ ਸਾਫ਼ ਚਿੱਟੀ ਧਾਰੀ ਚੌੜੀ ਤੇ ਰੋਸ਼ਨ ਹੁੰਦੀ ਜਾਂਦੀ,
ਪ੍ਰਭਾਤੀ ਤਾਰੇ ਜੇਡੀ ਉੱਚੀ, ਜਿਹੜਾ ਚਿੱਟੇ ਹੜ੍ਹ ਵਿਚ ਫਿੱਕਾ ਪੈ
ਜਾਂਦਾ ਹੈ,
ਤੇ ਇਹ ਹੜ੍ਹ ਪੀਲੇ ਸੋਨੇ ਵਾਂਗ ਨਿੱਘਾ ਹੁੰਦਾ ਜਾਂਦਾ ਤੇ ਉੱਚੇ ਬੱਦਲਾਂ
ਦੀਆਂ ਕੰਨੀਆਂ
ਉਤੇ ਓੜਕ ਨਾਲ ਸੋਨੇ ਵਾਂਗ ਭਖ਼ਦਾ।
ਇਸ ਪਿਛੋਂ ਸਾਹਮਣਾ ਅਕਾਸ਼ ਨੀਲਾ ਹੋ ਜਾਂਦਾ
ਤੇ ਪ੍ਰਸੰਨ ਉਜਾਲੇ ਦੀਆਂ ਰਿਸ਼ਮਾਂ ਪਹਿਰ ਕੇ
ਜੀਵਨ ਤੇ ਸ਼ਾਨਾ ਦਾ ਪਾਤਸ਼ਾਹ ਆਉਂਦਾ!

ਤਦ ਸਾਡੇ ਭਗਵਾਨ,


ਰਿਸ਼ੀਆਂ ਦੀ ਮਰਯਾਦਾ ਅਨੁਸਾਰ, ਚੜ੍ਹਦੀ ਟਿੱਕੀ ਨੂੰ
ਪ੍ਰਣਾਮ ਕਰਦੇ, ਤੇ ਸੌਚ ਅਸ਼ਨਾਨ ਕਰਕੇ,
ਸ਼ਹਿਰ ਵਿਚ ਹੇਠਾਂ ਜਾਂਦੇ,
ਤੇ ਇਕ ਰਿਸ਼ੀ ਦੀ ਨਿਆਈਂ
ਗਲੀਓ ਗਲੀ ਫਿਰਦੇ; ਕਰਮੰਡਲ ਹੱਥ ਵਿਚ,
ਤੇ ਆਪਣੀ ਲੋੜ ਜੋਗਾ ਭੋਜਨ ਇਕੱਠਾ ਕਰਦੇ,
ਉਹ ਛੇਤੀ ਭਰ ਜਾਂਦਾ, ਕਿਉਂਕਿ ਸਭ ਲੋਕ ਤਰਲੇ ਕਰਦੇ,
"ਸਾਡਾ ਭੰਡਾਰਾ ਪਵਿੱਤ੍ਰ ਕਰੋ, ਮਹਾਤਮਾ ਜੀ।"

੯੫