ਪੰਨਾ:ਏਸ਼ੀਆ ਦਾ ਚਾਨਣ.pdf/123

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਮਨੁਖਤਾ ਨੂੰ ਇਕ ਹੈਵਾਨ ਜਿਸਨੂੰ ਬੜੀ ਪੀੜਾ ਸਹਿਤ
ਬੰਨ੍ਹਣਾ ਤੇ ਸਿਖਾਣਾ ਲੋੜੀਂਦਾ ਹੈ, ਹੱਤਾ ਕਿ
ਪੀੜ ਦੀ ਅਨਭਵਤਾ ਮੁੱਕ ਜਾਏ,-
ਯੋਗੀ, ਮਚਾਰੀ, ਭਿਕਸ਼ੂ, ਪਤਲੇ, ਸੋਗੀਆਂ
ਦਾ ਨਿਵੇਕਲਿਆਂ ਰਹਿੰਦਾ ਜਥਾ।
ਕੋਈ ਦਿਨੇ ਰਾਤੀਂ ਬਾਹਾਂ ਖੜੀਆਂ ਕਰਕੇ ਖਲੋਤਾ ਸੀ,
ਬਾਹਾਂ ਸੁੱਕ ਗਈਆਂ ਸਨ, ਜੋੜ ਮੁੜਨੋ ਹਟ ਗਏ ਸਨ,
ਤੇ ਮੋਢਿਆਂ ਉਤੋਂ ਬ੍ਰਿਛ ਦੇ ਮੁਰਦਾ ਟੁੰਡਾਂ ਵਾਂਗ ਦਿਸਦੇ ਸਨ।
ਦੂਜਿਆਂ ਕਈਆਂ ਨੇ ਮੁੱਠਾਂ ਮੀਟੀਆਂ ਹੋਈਆਂ ਸਨ
ਏਨੇ ਚਿਰ ਤੋਂ ਏਨੀ ਦ੍ਰਿੜਤਾ ਨਾਲ
ਕਿ ਤਿੱਖੇ ਨਹੁੰ ਦੁਖਦੀਆਂ ਤਲੀਆਂ ਚੋਂ ਨਿਕਲ ਆਏ ਸਨ;
ਕਈ ਮੇਖਾਂ ਵਾਲੀਆਂ ਖੜਾਵਾਂ ਪਾ ਕੇ ਤੁਰਦੇ
ਕਈ ਤੇਜ਼ ਪੱਥਰ ਦੀਆਂ ਚੁੰਝਾਂ ਨਾਲ ਛਾਤੀ, ਮੱਥਾ, ਪੱਟਾਂ ਨੂੰ ਪੱਛਦੇ
ਅਗ ਨਾਲ ਲਾਸਦੇ,
ਜੰਗਲੀ ਕੰਡਿਆਂ ਤੇ ਸੀਖਾਂ ਨਾਲ ਪਿੰਡੇ ਝਰੀਟਦੇ।
ਚਿੱਕੜ ਤੇ ਸੁਆਹ ਨਾਲ ਪਿੰਡੇ ਲਿੰਬੇ ਹੋਏ,
ਬੂ ਦਾਰ ਮੁਰਦਿਆਂ ਦੇ ਕਪੜੇ ਲੱਕੀਂ ਵਲ੍ਹੇਟੇ ਹੋਏ।
ਕਈ ਮਸਾਣਾਂ ਵਿਚ ਰਹਿੰਦੇ ਸਨ,
ਲੋਥਾਂ ਉਹਨਾਂ ਦਾ ਸਾਥ ਸੀ ਤੇ ਇੱਲਾਂ ਗਿੱਧਾਂ
ਉਹਨਾਂ ਦੇ ਦੁਆਲੇ ਚੀਕਦੀਆਂ ਸਨ;
ਕਈ ਸਨ ਜਿਹੜੇ ਦਿਨ ਵਿਚ ਪੰਜ ਸੌ ਵਾਰੀ
ਸ਼ਿਵ ਦਾ ਨਾਮ ਉਚਾਰਦੇ ਸਨ ਤੇ ਉਹਨਾਂ ਦੇ ਧੁਪ-ਝੁਲਸੇ.
ਗਲਾਂ ਵਿਚ ਫੂਕਰਾਂ ਮਾਰਦੇ ਸੱਪਾਂ ਦੇ ਹਾਰ ਸਨ,
ਤੇ ਇਕ ਨੇ ਲਹੂਓਂ ਸੁੱਕਾ ਪੈਰ ਚੁੱਕ ਕੇ ਪੱਟ ਉਤੇ ਧਰਿਆ ਸੀ:
ਇਹੋ ਜਿਹੀ ਸੋਗੀ ਮੰਡਲੀ ਜੁੜੀ ਸੀ।

੯੭