ਪੰਨਾ:ਏਸ਼ੀਆ ਦਾ ਚਾਨਣ.pdf/127

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਆਤਮਾ ਆਪਣੇ ਘਰ ਪਹੁੰਚਣ ਦਾ ਜਤਨ ਕਰਦੀ ਹੈ,
ਪਰ ਸਰੀਰ,ਸੰਝ ਤੋਂ ਪਹਿਲਾਂ ਹੀ,ਬੇਦਰਦੀ ਨਾਲ ਹਿੱਕੇ ਘੋੜੇ
ਦੀ ਨਿਆਈਂ,ਰਸਤੇ ਵਿਚਾਲੇ ਢੈ ਪਏਗਾ?
ਕੀ,ਓ ਵੈਰਾਗੀ ਮਹਾਤਮਾ,ਤੁਸੀ ਏਸ ਸੁੰਦਰ ਮਕਾਨ ਨੂੰ
ਤੋੜ ਦਿਓਗੇ,ਅੰਗ ਅੰਗ ਸੁਟ ਪਾਓਗੇ,
ਜਿਥੇ ਬੀਤੀਆਂ ਉਮਰਾਂ ਦੇ ਕਸ਼ਟਾਂ ਨਾਲ ਅਸੀ ਪੁਜੇ ਹਾਂ?
ਜਿਸ ਦੀਆਂ ਬਾਰੀਆਂ ਸਾਨੂੰ ਉਜਾਲਾ ਵਿਖਾਂਦੀਆਂ ਹਨ —
ਉਹ ਨਿਕੀਆਂ ਜਿਹੀਆਂ ਕਿ੍ਨਾਂ — ਜਿਨ੍ਹਾਂ ਨਾਲ ਅਸੀ
ਪ੍ਰਭਾਤ ਦਾ ਪਤਾ ਕਰਦੇ ਹਾਂ,ਤੇ ਵੇਖ ਸਕਦੇ ਹਾਂ,
ਕਿਧਰ ਕੋਈ ਚੰਗੇਰਾ ਰਾਹ ਮੁੜਦਾ ਹੈ?"
ਤਦ ਸਾਧੂ ਬੋਲੇ:"ਅਸਾਂ ਇਹੋ ਚੁਣਿਆ ਹੈ,
ਤੇ ਅੰਤ ਮੌਤ ਤੀਕ,ਹੇ ਰਾਜ-ਪੁਤਰ,ਏਸੇ ਉਤੇ ਜਾਵਾਂਗੇ —
ਭਾਵੇਂ ਇਸ ਦੇ ਰਾਹ ਦੇ ਰੋੜੇ ਅਗਨੀ ਹੋਵਣ।
ਦਸੋ,ਜੇ ਤੁਹਾਨੂੰ ਕਿਸੇ ਚੰਗੇਰੇ ਰਾਹ ਦਾ ਗਿਆਨ ਹੈ,
ਜੇ ਨਹੀਂ, ਤਾਂ ਈਸ਼ਵਰ ਤੁਹਾਡੇ ਤੇ ਮਿਹਰ ਕਰੇ।"

ਉਹ ਆਪਣੇ ਰਸਤੇ ਤੁਰ ਪਏ,
ਬੜੇ ਸ਼ੋਕਵਾਨ, ਇਹ ਵੇਖ ਕੇ ਕੀਕਰ ਮਨੁਖ ਮਰਨੋਂ
ਡਰਦੇ ਹਨ, ਕਿ ਡਰਨੋ ਵੀ ਡਰਦੇ ਹਨ,
ਕੀਕਰ ਜਿਊਣ ਨੂੰ ਕਲਪਦੇ ਹਨ ਕਿ ਹਥਲੇ ਜੀਵਨ
ਨੂੰ ਪਿਆਰਨ ਦੀ ਦਲੇਰੀ ਨਹੀਂ ਕਰਦੇ,
ਸਗੋਂ ਡਰਾਉਣੇ ਤੋਪਾਂ ਨਾਲ ਜ਼ਿੰਦਗੀ ਨੂੰ ਨਰਕ ਬਣਾਂਦੇ ਹਨ,
ਤੇ ਦੇਵਤਿਆਂ ਦੀ ਪ੍ਰਸੰਨਤਾ ਲੋੜਦੇ ਹਨ ਜੀਕਰ ਉਹ ਮਨੁਖਾਂ ਦੀ
ਪ੍ਰਸੰਨਤਾ ਦੀ ਈਰਖਾ ਕਰਦੇ ਹਨ!
ਆਪੀਂ ਬਾਲੇ ਨਰਕਾਂ ਨਾਲ ਨਰਕ ਨੂੰ ਪਰਾਂ ਹਟਾਂਦੇ ਹਨ;

੧੦੧