ਪੰਨਾ:ਏਸ਼ੀਆ ਦਾ ਚਾਨਣ.pdf/130

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਆਜੜੀਆਂ ਉੱਤਰ ਦਿਤਾ : “ਸਾਨੂੰ ਰਾਜੇ ਨੇ ਭੇਜਿਆ ਸੀ, ਸੌ ਬਕਰਾ ਤੇ ਸੌ ਭੇਡਾਂ ਕੁਰਬਾਨੀ ਲਈ ਲਿਆਵੀਏ, ਅਜ ਰਾਤੀਂ ਦੇਵਤਿਆਂ ਦੀ ਪੂਜਾ ਲਈ ਇਹਨਾਂ ਦੇ ਸਿਰ ਕੱਟੇ | ਜਾਣਗੇ ।’’ ਤਦ ਭਗਵਾਨ ਬੋਲੇ "ਮੈਂ ਵੀ ਤੁਹਾਡੇ ਨਾਲ ਜਾਵਾਂਗਾ |' ਸਬਰ ਨਾਲ ਲੇਲੇ ਨੂੰ ਚੁਕੀ, ਆਜੜੀਆਂ ਦੇ ਨਾਲ ਧੁਪ ਧੂੜ ਵਿਚ ਉਹ ਤੁਰਦੇ ਗਏ, ਤੇ ਬੂਥੀ ਚੁਕ ਚੁਕ ਵਿੰਹਦ ਭੇਡ ਉਹਨਾਂ ਦੀਆਂ ਲੱਤਾਂ ਨਾਲ ਮੈਂ ਮੈਂ' ਕਰਦੀ ਸੀ । ਜਦੋਂ ਉਹ ਦਰਿਆ ਦੇ ਕੰਢੇ ਉਤੇ ਪੁਜੇ; ਇਕ ਮੁਟਿਆਰ, ਘੁੱਗੀ-ਨੈਣਾਂ, ਤੇ ਅੱਥਰੂ-ਭਿੱਜੇ ਮੂੰਹ ਵਾਲੀ ਨੇ, ਹੱਥ ਚੁਕ ਕੇ ਤੇ ਸਿਰ ਨੀਵਾਂ ਕਰ ਕੇ ਪ੍ਰਨਾਮ ਕੀਤਾ: ‘ਭਗਵਾਨ ! ਤੁਸੀ ਓਹੀ ਹੋ', ਉਸ ਆਖਿਆ, “ਜਿਨਾਂ ਕਲ ਉਸ ਅੰਜੀਰ-ਬਨ ਵਿਚ ਮੇਰੇ ਉਤੇ ਤਰਸ ਕੀਤਾ ਸੀ, ਜਿੱਥੇ ਮੈਂ ਇਕੱਲੀ ਰਹਿੰਦੀ ਤੇ ਆਪਣੇ ਬੱਚੇ ਨੂੰ ਪਾਲਦੀ ਸਾਂ, ਪਰ ਫੁੱਲਾਂ ਵਿਚਾਲੇ ਖੇਡਦੇ ਨੇ ਇਕ ਸੱਪ ਨੂੰ ਫੜ ਲਿਆ, ਜਿਹੜਾ ਉਹਦੀ ਵੀਣੀ ਦੁਆਲੇ ਲਿਪਟ ਗਿਆ, ਉਹ ਹਸਦਾ ਸੀ, ਉਸ ਬੇ-ਪੀਤ ਸਾਥੀ ਦਾ ਮੂੰਹ ਖੋਲ ਖੋਲ ਉਹਦੀ ਦੁਸ਼ਾਖੀ ਜੀਭ ਨੂੰ ਛੇੜਦਾ ਸੀ | ਪਰ ਸ਼ੋਕ, ਦੂਏ ਪਲ ਉਹ ਪੀਲਾ ਹੋ ਗਿਆ, ਸੁੰਨ ਹੋ ਗਿਆ, ਨਾ ਖੇਡਦਾ ਸੀ, ਨਾ ਛਾਤੀ ਨੂੰ ਮੂੰਹ ਮਾਰਦਾ ਸੀ । ਕਿਸੇ ਆਖਿਆ, “ਵਿਸ ਚੜ ਗਈ? ਦੂਜੇ ਆਖਿਆ, “ਇਹ ਮਰ ਜਾਇ । ਪਰ ਮੈਂ ਉਸ ਮਹਿਗੇ ਪੁਤਰ ਨੂੰ ਹਥੋਂ ਨਹੀਂ ਸਾਂ ਦੇ ਸਕਦੀ, ਉਹਨਾਂ ਕੋਲੋਂ ਦਾਰੂ ਮੰਗਦੀ ਸੀ, ਜਿਹੜਾ ਉਹਦੀਆਂ ਅੱਖਾਂ ਵਿਚ ੧੦੪ Digitized by Panjab Digital Library / www.panjabdigilib.org